Land Rover Defender ਦੀ ਬੁਕਿੰਗ ਹੋਈ ਸ਼ੁਰੂ, ਭਾਰਤ ਵਿੱਚ 15 ਅਕਤੂਬਰ ਨੂੰ ਇੱਕ ਹੋਰ SUV ਨਾਲ ਹੋਵੇਗੀ ਲਾਂਚ

New Land Rover Defender will launch on 15 oct in India

ਜੈਗੁਆਰ ਲੈਂਡ ਰੋਵਰ (JLR) ਆਪਣੀ ਪ੍ਰਸਿੱਧ ਐਸਯੂਵੀ ਲੈਂਡ ਰੋਵਰ ਡਿਫੈਂਡਰ ਨੂੰ ਭਾਰਤ ਵਿੱਚ 15 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ ਇਸ ਮਾਡਲ ਦੀ ਬੁਕਿੰਗ ਸ਼ੁਰੁ ਕਰ ਦਿੱਤੀ ਹੈ। ਅਗਲੇ ਮਹੀਨੇ ਜੈਗੁਆਰ ਲੈਂਡ ਰੋਵਰ ਦੀ ਇਹ ਐਸਯੂਵੀ ਦੇਸ਼ ਦੀਆਂ ਸੜਕਾਂ ਤੇ ਦੌੜਦੀ ਨਜ਼ਰ ਆਵੇਗੀ।

ਜੈਗੁਆਰ ਲੈਂਡ ਰੋਵਰ ਇੰਡੀਆ ਦੇ ਚੇਅਰਮੈਨ ਅਤੇ ਐਮਡੀ ਰੋਹਿਤ ਸੂਰੀ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਸਾਡੇ ਲਈ ਬਹੁੱਤ ਮਾਣ ਵਾਲਾ ਪਲ ਹੈ ਸਾਲ 2009 ਤੋਂ ਭਾਰਤੀ ਬਾਜ਼ਾਰ ਵਿੱਚ ਗੁਜ਼ਾਰਨ ਤੋਂ ਬਾਦ ਅਸੀਂ ਅਪਣੀ ਐਸਯੂਵੀ ਡਿਫੈਂਡਰ ਨੂੰ ਭਾਰਤੀ ਬਾਜ਼ਾਰ ਵਿਚ ਲਿਆ ਰਹੇ ਹਾਂ। ਰੋਹਿਤ ਸੂਰੀ ਨੇ ਦੱਸਿਆ ਕਿ ਇਸ ਕਾਰ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਲਈ ਇੱਕ ਵੱਡਾ ਡਿਜੀਟਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਫਿਲਹਾਲ ਭਾਰਤੀ ਬਾਜ਼ਾਰ ਵਿੱਚ ਲੈਂਡ ਰੋਵਰ ਦੇ ਕਈ ਮਾਡਲ ਹਨ। ਜਿਨ੍ਹਾਂ ਵਿੱਚ ਰੇਂਜ ਰੋਵਰ ਇਵੋਕ, ਡਿਸਕਵਰੀ ਸਪੋਰਟ, ਰੇਂਜ ਰੋਵਰ ਵੇਲਰ, ਰੇਂਜ ਰੋਵਰ ਸਪੋਰਟ, ਡਿਸਕਵਰੀ ਅਤੇ ਰੇਂਜ ਰੋਵਰ ਅਵੇਲੇਬ। ਜੇਐਲਆਰ ਭਾਰਤ ਦੇ 24 ਸ਼ਹਿਰਾਂ ਵਿਚ 27 ਡੀਲਰਾਂਸ਼ਿਪਾਂ ਰਾਹੀਂ ਇਸ ਦੀ ਵਿਕਰੀ ਕਰਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ