Drugs Case ਵਿੱਚ ਫਸੀ ਦੀਪਿਕਾ ਪਾਦੁਕੋਨ, ਸਾਰਾ ਅਲੀ ਖਾਨ ਤੇ ਸ਼੍ਰੱਧਾ ਕਪੂਰ ਦੇ ਫੋਨ ਜ਼ਬਤ, NCB ਵੱਲੋਂ ਕਿਸੇ ਨੂੰ ਨਹੀਂ ਮਿਲੀ ਕਲੀਨ ਚਿੱਟ

No clean chit for Deepika, Sharaddha and Sara by NCB

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾੰਚ ਵਿੱਚ ਲਾਗਤਾਰ ਵੱਡੇ ਖ਼ੁਲਾਸੇ ਹੋ ਰਹੇ ਹਨ। ਇਸ ਦੋਰਾਨ ਅਦਾਕਾਰਾ ਦੀਪਿਕਾ ਪਾਦੁਕੋਣ ਤੋਂ NCB ਨੇ ਡਰੱਗਸ ਮਾਮਲੇ ਵਿੱਚ ਲਾਗਤਾਰ ਪੰਜ ਘੰਟੇ ਪੁੱਛਗਿੱਛ ਕੀਤੀ ਅਤੇ ਇਸ ਤੋਂ ਇਲਾਵਾ ਸਾਰਾ ਅਲੀ ਖਾਨ ਤੋਂ ਵੀ ਪੁੱਛਗਿੱਛ ਕੀਤੀ ਅਤੇ NCB ਨੇ ਸਾਰਾ ਅਲੀ ਖਾਨ ਦਾ ਮੋਬਾਈਲ ਵੀ ਜ਼ਬਤ ਕਰ ਲਿਆ।

ਡਰੱਗਸ ਮਾਮਲੇ ਵਿੱਚ ਸਬੂਤ ਇਕੱਠੇ ਕਰਨ ਲਈ ਸਾਰਾ ਦਾ ਫੋਨ ਰੱਖ ਲਿਆ। ਇਹ ਫੋਨ ਸਾਰਾ ਅਲੀ ਖਾਨ ਨੇ 2019 ਵਿੱਚ ਇਸਤੇਮਾਲ ਕੀਤਾ ਸੀ। NCB ਨੇ ਸਾਰਾ ਤੋਂ ਉਸ ਦਾ ਸਾਲ 2017, 2018 ਚ ਇਸਤੇਮਾਲ ਕੀਤਾ ਮੋਬਾਇਲ ਫੋਨ ਵੀ ਪੁੱਛਗਿਛ ਦੌਰਾਨ ਮੰਗਿਆ ਸੀ। ਪਰ ਸਾਰਾ ਉਹੋ ਉਪਲਬਧ ਨਹੀਂ ਕਰਾ ਸਕੀ। ਇਸ ਮਾਮਲੇ ਵਿੱਚ ਪੁੱਛਗਿੱਛ ਦੋਰਾਨ NCB ਨੇ ਦੀਪਿਕਾ ਪਾਦੁਕੋਣ ਦਾ ਵੀ ਮੋਬਾਈਲ ਜਬਤ ਕਰ ਲਿਆ। ਇਸ ਤੋਂ ਇਲਾਵਾ ਦੀਪਿਕਾ ਦੀ ਮਨੈਜਰ ਕ੍ਰਿਸ਼ਮਾ, ਜਯਾ ਸ਼ਾਹ, ਰਕੁਲ ਪ੍ਰੀਤ, ਸਿਮੋਨ ਖੰਬਾਟਾ ਦਾ ਮੋਬਾਇਲ ਵੀ ਜ਼ਬਤ ਕਰ ਲਿਆ ਹੈ। ਡਰੱਗਸ ਮਾਮਲੇ ਵਿੱਚ NCB ਸਾਮਣੇ ਪੇਸ਼ ਹੋਈਆਂ ਸਾਰੀਆਂ ਅਦਾਕਾਰਾਂ ਨੇ ਡਰੱਗਸ ਵਾਲੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ NCB ਨੂੰ ਇਹ ਹੱਲ ਹਜ਼ਮ ਨਹੀਂ ਹੋ ਰਹੀ। NCB ਨੇ ਇਨ੍ਹਾਂ ਤਿੰਨੇ ਅਦਾਕਾਰਾਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ