ਯਾਤਰੀ ਵੈਨ ਹੋਈ ਹਾਦਸੇ ਦਾ ਸ਼ਿਕਾਰ, ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ

Passenger van accident in Karachi 13 people died

ਪਾਕਿਸਤਾਨ ਵਿੱਚ ਇਕ ਯਾਤਰੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ। ਹੈਦਰਾਬਾਦ ਤੋਂ ਕਰਾਚੀ ਜਾ ਰਹੀ ਇਹ ਤੇਜ਼ ਰਫਤਾਰ ਵੈਨ ਸੜਕ ਤੋਂ ਫਿਸਲ ਗਈ ਅਤੇ ਇਸ ਵਿੱਚ ਅੱਗ ਲੱਗ ਗਈ। ਇਹ ਹਾਦਸਾ ਨੂਰਿਆਬਾਦ ਇਲਾਕੇ ਕੋਲ ਵਾਪਰਿਆ।

ਐਡੀਸ਼ਨਲ ਇੰਸਪੈਕਟਰ ਜਨਰਲ ਡਾ.ਆਫਤਾਬ ਪਠਾਨ ਨੇ ਮੀਡੀਆ ਨੂੰ ਦੱਸਿਆ ਵੈਨ ‘ਚ 22 ਯਾਤਰੀ ਸਵਾਰ ਸਨ। ਇਨ੍ਹਾਂ ਵਿੱਚ ਕਈ ਯਾਤਰੀ ਅੱਗ ਦੀ ਲਪੇਟ ਵਿੱਚ ਆਕੇ ਅੰਦਰ ਫੱਸ ਗਏ ਅਤੇ ਕਈ ਲੋਕਾਂ ਵੈਨ ਦੇ ਬਾਹਰ ਨਿੱਕਲਣ ‘ਚ ਸਫ਼ਲ ਰਹੇ ਹਾਲਾਂਕਿ ਉਹ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਪੰਜ ਦੀ ਹਾਲਤ ਗੰਭੀਰ ਹੈ। ਇਹ ਘਟਨਾਂ ਹੈਦਰਾਬਾਦ ਤੋਂ 60 ਕਿੱਲੋਮੀਟਰ ਦੀ ਦੂਰੀ ਤੇ ਵਾਪਰੀ ਅਤੇ ਇਸ ਵਿੱਚ ਵੈਨ ਪੁਰੀ ਤਰ੍ਹਾਂ ਤਬਾਹ ਹੋ ਗਈ। ਜੋ ਇਸ ਦੇ ਅੰਦਰ ਫਸੇ ਯਾਤਰੀ ਸਨ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ