ਕਿਸਾਨ ਬਿੱਲਾਂ ਦੀ ਖ਼ਿਲਾਫ਼ਤ ਨੇ ਕੀਤਾ ਵਿਦੇਸ਼ਾਂ ਰੁੱਖ

farmer bill

Farmer Bill Protest in Foreign Countries : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਖਿਲਾਫ ਲਾਗਤਾਰ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਜਿੱਥੇ ਆਏ ਦਿਨ ਦੇਸ਼ ਦੇ ਹਰ ਸੂਬੇ ਵਿਚ ਇਸ ਦਾ ਭਾਰੀ ਵਿਰੋਧ ਹੋ ਰਿਹਾ ਉੱਥੇ ਹੀ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਵਲੋਂ ਵੀ ਸਰਕਾਰ ਦੇ ਇਸ ਫ਼ੈਸਲੇ ਦਾ ਭਾਰੀ ਵਿਰੋਧ ਹੋ ਰਿਹਾ ਹੈ। ਉੱਤਰੀ ਇਟਲੀ ਦੇ ਸ਼ਹਿਰ ਮਨਿਤੋਵਾ ਵਿਚ ਪੰਜਾਬੀਆਂ ਵਲੋਂ 3ਅਕਤੂਬਰ ਨੂੰ 3ਵੱਜੇ ਤੋਂ 6 ਵੱਜੇ ਤੱਕ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ : ਰਾਜਪਥ ਤੇ ਟਰੈਕਟਰ ਸਾੜਣ ਵਾਲੇ ਕਾਂਗਰਸੀ ਵਰਕਰਜ਼ ਪੁਲਿਸ ਦੀ ਹਿਰਾਸਤ ਚ’

ਕਿਸਾਨ ,ਮਜ਼ਦੂਰ ਏਕਤਾ ਦੇ ਬੈਨਰ ਥੱਲੇ ਹੋ ਰਹੇ ਪ੍ਰਦਰਸ਼ਨ ਵਿਚ ਸਮੂਹ ਭਾਰਤੀਆਂ ਨੂੰ ਆਉਣਾ ਦਾ ਸੱਦਾ ਦਿੱਤਾ ਗਿਆ ਹੈ। ਇਸ ਪ੍ਰਦਰਸ਼ਨ ਵਿਚ ਸ਼ਾਮਲ ਨੌਜਵਾਨਾਂ ਦਾ ਕਹਿਣਾ ਹੈ ਕੀ ਜੇ ਅਸੀਂ ਅਪਣੇ ਕਿਸਾਨ ਅਤੇ ਮਜ਼ਦੂਰ ਭਰਾਵਾਂ ਦਾ ਸਾਥ ਨਾ ਦਿੱਤਾ ਤਾਂ ਇਹ ਸਾਡੀ ਜ਼ਿੰਦਗ਼ੀ ਦੀ ਸਭ ਤੋਂ ਵੱਡੀ ਭੁੱਲ ਹੋਵੇਂਗੀ। ਰੋਸ ਪ੍ਰਦਰਸ਼ਨ ਵਿੱਚ ਹੋਣ ਵਾਲਾ ਇਕੱਠਾ ਕਿਸਾਨਾਂ ਲਈ ਸਾਡੀ ਹਮਦਰਦੀ ਹੋਵੇਂਗੀ। ਉਨ੍ਹਾਂ ਨੇ ਕਿਹਾ ਕੀ ਅਜਿਹਾ ਰੋਸ ਪ੍ਰਦਰਸ਼ਨ 12 ਅਕਤੂਬਰ ਨੂੰ ਜਰਮਨੀ ਵਿੱਚ ਹੋਵੇਗਾ। ਜਿਸ ਵਿਚ ਵੱਡੀ ਗਿਣਤੀ ਚ ਭਾਰਤੀ ਸ਼ਾਮਲ ਹੋਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ