ਸਾਬਕਾ ਪ੍ਰੇਮਿਕਾ ਦੇ ਜਨਮ ਦਿਨ ਤੇ ਪੁੱਜੇ ਸਲਮਾਨ ਖਾਨ

salman-khan-celebrate-ex-girlfriend-sangeetas-birthday

ਬਾਲੀਵੁੱਡ ਦੇ ਸੁਪਰਸਟਾਰ ਅਭਿਨੇਤਾ ਸਲਮਾਨ ਖਾਨ ਦੀ ਸਬਕ ਪ੍ਰੇਮਿਕਾ ਸੰਗੀਤ ਬਿਜ਼ਲਾਨੀ ਨੇ ਪਿਛਲੇ ਦਿਨ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ। ਇਹ ਦਿਨ ਸੰਗੀਤ ਬਿਜ਼ਲਾਨੀ ਲਈ ਹੋਰ ਵੀ ਖ਼ਾਸ ਹੋ ਗਿਆ ਜਦੋਂ ਸਲਮਾਨ ਖਾਨ ਉਸਦੇ ਜਨਮ ਦਿਨ ਦੀ ਪਾਰਟੀ ਤੇ ਉਸਦੇ ਘਰ ਪੁੱਜੇ। ਇਸ ਦੌਰਾਨ ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਖੂਬ ਅਨੰਦ ਮਾਨਿਆ। ਸੰਗੀਤ ਬਿਜ਼ਲਾਨੀ ਦੀ ਬਰਥਡੇ ਪਾਰਟੀ ਵਿੱਚ ਸਲਮਾਨ ਖਾਨ ਤੋਂ ਇਲਾਵਾ ਬਾਲੀਵੁੱਡ ਦੇ ਕਈ ਹੋਰ ਵੀ ਸਿਤਾਰੇ ਮੌਜੂਦ ਸਨ।

salman-khan-celebrate-ex-girlfriend-sangeetas-birthday

ਸੰਗੀਤ ਬਿਜ਼ਲਾਨੀ ਦੀ ਬਰਥਡੇ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਏ ਤੇ ਬਹੁਤ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਸਲਮਾਨ ਖਾਨ ਅਤੇ ਸੰਗੀਤ ਬਿਜ਼ਲਾਨੀ ਇੱਕ ਦੂਜੇ ਦੇ ਨੇੜੇ ਖੜੇ ਨਜ਼ਰ ਆ ਰਹੇ ਹਨ। ਇਹ ਪਾਰਟੀ ਵਿਚ ਪ੍ਰਭੂਦੇਵਾ ਵੀ ਸ਼ਾਮਿਲ ਸਨ। ਸਲਮਾਨ ਖਾਨ ਉਹਨਾਂ ਦੇ ਗਾਣਿਆਂ ਤੇ ਡਾਂਸ ਕਰਦੇ ਹੋਏ ਨਜ਼ਰ ਆਏ।

ਇਹ ਵੀ ਪੜ੍ਹੋ: “ਡੈਡੀ ਕੂਲ ਮੁੰਡੇ ਫੂਲ 2” ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਆਪਣੇ ਫੈਨਜ਼ ਦੇਣਗੇ ਵੱਡਾ ਸਰਪ੍ਰਾਈਜ਼

ਦੱਸ ਦੇਈਏ ਕਿ ਸਲਮਾਨ ਖਾਨ ਅਤੇ ਸੰਗੀਤ ਬਿਜ਼ਲਾਨੀ ਕਈ ਸਾਲ ਪਿਆਰ ਦੇ ਬੰਧਨ ਵਿੱਚ ਬੱਝੇ ਰਹੇ। ਸਾਲ 1994 ਵਿੱਚ ਦੋਹਾਂ ਦਾ ਵਿਆਹ ਹੋਣ ਵਾਲਾ ਸੀ, ਪਰ ਸਲਮਾਨ ਖਾਨ ਦੇ ਸੋਮੀ ਅਲੀ ਦੇ ਨਾਲ ਸੰਬੰਧ ਹੋਣ ਕਰਕੇ ਸੰਗੀਤ ਬਿਜ਼ਲਾਨੀ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਸਲਮਾਨ ਖਾਨ ਵੀ ਇਸ ਗੱਲ ਦਾ ਖੁਲਾਸਾ ਖੁਦ ਕਰ ਚੁੱਕੇ ਹਨ।