“ਡੈਡੀ ਕੂਲ ਮੁੰਡੇ ਫੂਲ 2” ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਆਪਣੇ ਫੈਨਜ਼ ਦੇਣਗੇ ਵੱਡਾ ਸਰਪ੍ਰਾਈਜ਼

Jassi Gill With Ranjeet Bawa

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਜੱਸੀ ਗਿੱਲ ਅਤੇ ਰਣਜੀਤ ਬਾਵਾ ਆਪਣੀ ਆ ਰਹੀ ਨਵੀਂ ਫ਼ਿਲਮ “ਡੈਡੀ ਕੂਲ ਮੁੰਡੇ ਫੂਲ 2” ਨਾਲ ਆਪਣੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼ ਦੇਣਗੇ। “ਡੈਡੀ ਕੂਲ ਮੁੰਡੇ ਫੂਲ” 2013 ਦੀ ਹਿੱਟ ਫਿਲਮ ਸੀ। ਜਿਸ ਵਿੱਚ ਅਮਰਿੰਦਰ ਗਿੱਲ, ਉਪਾਸਨਾ ਸਿੰਘ, ਅਮਰ ਨੂਰੀ ਅਤੇ ਜਸਵਿੰਦਰ ਭੱਲਾ ਵਰਗੇ ਮਸ਼ਹੂਰ ਅਦਾਕਾਰਾਂ ਨੇ ਆਪਣਾ ਬਹੁਤ ਖ਼ੂਬ ਰੋਲ ਅਦਾ ਕੀਤਾ ਸੀ। “ਡੈਡੀ ਕੂਲ ਮੁੰਡੇ ਫੂਲ” ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਨਿਰਦੇਸ਼ਿਤ ਕੀਤਾ ਸੀ।

“ਡੈਡੀ ਕੂਲ ਮੁੰਡੇ ਫੂਲ 2” ਫ਼ਿਲਮ ਨੂੰ ਵੀ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਜਲਦ ਹੀ ਲੰਡਨ ਵਿੱਚ ਸ਼ੁਰੂ ਹੋ ਜਾਵੇਗੀ। ਜਿਸ ਵਿੱਚ ਜਸਵਿੰਦਰ ਭੱਲਾ ਇੱਕ ਵਾਰ ਫ਼ਿਰ “ਕੂਲ ਡੈਡ” ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। “ਡੈਡੀ ਕੂਲ ਮੁੰਡੇ ਫੂਲ 2” ਨੂੰ ਸਪੀਡ ਰਿਕਾਰਡਜ਼, ਪਿਟਾਰਾ ਟੀ.ਵੀ, ਅਤੇ ਓਮਜੀ ਗਰੁੱਪ ਵੱਲੋਂ ਸਾਂਝੇ ਤੌਰ ਤੇ ਪ੍ਰੋਡਿਊਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਦੋਂ ਮਿਲੇਗਾ ਪੰਜਾਬ ਨੂੰ ਉਸਦੇ ਆਪਣੇ ਪਾਣੀ ਮੁੱਲ ?

ਤੁਹਾਨੂੰ ਦੱਸ ਦੇਈਏ ਕੇ “ਡੈਡੀ ਕੂਲ ਮੁੰਡੇ ਫੂਲ” ਫ਼ਿਲਮ ਵਿੱਚ ਜੱਸੀ ਗਿੱਲ ਨੇ ਫ਼ਿਲਮ ਦਾ ਪਰਮੋਸ਼ਨਲ ਗੀਤ ਕੀਤਾ ਸੀ, ਜੋ ਕਿ ਕਾਫੀ ਹਿੱਟ ਰਿਹਾ ਸੀ। ਉਸ ਗੀਤ ਵਿੱਚ ਜੱਸੀ ਗਿੱਲ ਦੀ ਅਦਾਕਾਰੀ ਨੂੰ ਦੇਖ ਕੇ “ਡੈਡੀ ਕੂਲ ਮੁੰਡੇ ਫੂਲ 2” ਵਿਚ ਵੀ ਜੱਸੀ ਗਿੱਲ ਨੂੰ ਅਹਿਮ ਕਿਰਦਾਰ ਦਿੱਤਾ ਗਿਆ ਹੈ।