Rishi Kapoor Death News: ਬਾਲੀਵੁੱਡ ਨੂੰ ਪਿਆ ਵੱਡਾ ਘਾਟਾ, ਨਹੀਂ ਰਹੇ ਅਦਾਕਾਰ ਰਿਸ਼ੀ ਕਪੂਰ

rishi-kapoor-death-bollywood-news

Rishi Kapoor Death News: ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਖ਼ਰਾਬ ਸਿਹਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ”ਉਹ ਗਿਆ, ਰਿਸ਼ੀ ਕਪੂਰ ਗਏ। ਹੁਣ ਉਸਦਾ ਦਿਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।” ਕਪੂਰ ਪਰਿਵਾਰ ਤੋਂ ਰਣਧੀਰ ਕਪੂਰ ਨੇ ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: Irrfan Khan Death News: ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਕੈਂਸਰ ਦੇ ਕਾਰਨ 54 ਸਾਲ ਦੀ ਉਮਰ ਵਿੱਚ ਹੋਈ ਮੌਤ

ਦੱਸਣਯੋਗ ਹੈ ਕਿ ਸਾਲ 2018 ਵਿਚ ਰਿਸ਼ੀ ਕਪੂਰ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਨਿਊਯਾਰਕ ਵਿਚ 8 ਮਹੀਨੇ ਦੇ ਕਰੀਬ ਚੱਲਿਆ ਸੀ। ਹਾਲਾਂਕਿ ਪਹਿਲਾਂ ਨਾ ਤਾਂ ਰਿਸ਼ੀ ਕਪੂਰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਕੈਂਸਰ ਪੀੜਤ ਹਨ। ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੇ ਖੁਦ ਦੱਸਿਆ ਸੀ ਕਿ ”ਮੈਨੂੰ ਕੈਂਸਰ ਹੈ ਅਤੇ ਹੁਣ ਮੈਂ ਪਹਿਲਾਂ ਨਾਲੋਂ ਕਾਫੀ ਤੰਦਰੁਸਤ ਹਾਂ।”

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ