Corona in Punjab: ਹਜ਼ੂਰ ਸਾਹਿਬ ਤੋਂ ਆਏ 95 ਸ਼ਰਧਾਲੂ ਪੁੱਜੇ ਸਰਕਾਰੀ ਕੁਆਰੰਟੀਨ ‘ਚ, ਸਿਹਤ ਜਾਂਚ ਲਈ ਲਏ ਗਏ ਸੈਂਪਲ

95-pilgrims-arrive-in-government-quarantine

Corona in Punjab: ਪੰਜਾਬ ਸਰਕਾਰ (Punjab Government) ਵੱਲੋਂ ਲੌਕਡਾਊਨ (Lockdown) ਕਰਕੇ ਹਜ਼ੂਰ ਸਾਹਿਬ (Hazoor Sahib) ਦੇ ਦਰਸ਼ਨਾਂ ਲਈ ਗਈ ਸੰਗਤ ਨੂੰ ਮੁੜ ਸੂਬੇ ‘ਚ ਲਿਆਂਦਾ ਗਿਆ। ਜਿਸ ਤੋਣ ਬਾਅਦ ਸੂਬੇ ‘ਚ ਕੋਰੋਨਾਵਾਇਰਸ (coronavirus) ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ 95 ਸ਼ਰਧਾਲੂਆਂ ਨੂੰ ਦੇਰ ਸ਼ਾਮ ਬੱਸਾਂ ਰਾਹੀਂ ਰਿਆਤ ਕੈਂਪਸ ਤੇ ਡਾ. ਬੀਆਰ ਅੰਬੇਦਕਰ ਇੰਸਟੀਚਿਊਟ ਆਫ਼ ਪੰਚਾਇਤੀ ਰਾਜ ਟ੍ਰੇਨਿੰਗ ਬਹਿਰਾਮ ਵਿਖੇ ਪਹੁੰਚਾਇਆ ਗਿਆ।

95-pilgrims-arrive-in-government-quarantine

ਦੱਸ ਦਈਏ ਕਿ ਇਨ੍ਹਾਂ ਸ਼ਰਧਾਲੂਆਂ ਵੱਲੋਂ ਉਨ੍ਹਾਂ ਨੂੰ ਪੰਜਾਬ ਲਿਆਉੇਣ ਲਈ ਕੀਤੀਆਂ ਗਈਏ ਕੋਸ਼ਿਸ਼ਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ ਗਿਆ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਮੁਤਾਬਕ ਇਨ੍ਹਾਂ ਸ਼ਰਧਾਲੂਆਂ ਦਾ ਸਭ ਤੋਂ ਪਹਿਲਾਂ ਜ਼ਿਲ੍ਹੇ ‘ਚ ਦੋਵਾਂ ਥਾਂਵਾਂ ‘ਤੇ ਪੁੱਜਣ ‘ਤੇ ਮੈਡਕਲ ਚੈੱਕ-ਅਪ ਕਰ ਸੈਂਪਲ ਲਏ ਗਏ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।