Irrfan Khan Death News: ਬਾਲੀਵੁੱਡ ਅਭਿਨੇਤਾ ਇਰਫਾਨ ਖਾਨ ਦੀ ਕੈਂਸਰ ਦੇ ਕਾਰਨ 54 ਸਾਲ ਦੀ ਉਮਰ ਵਿੱਚ ਹੋਈ ਮੌਤ

bollywood-actor-irrfan-khan-passes-away

Irrfan Khan Death News: ਆਪਣੇ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਫਿਲਮ ਅਦਾਕਾਰ ਇਰਫਾਨ ਖਾਨ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਇਰਫਾਨ ਖਾਨ ਨੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਇਰਫਾਨ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਪਿਛਲੇ ਦਿਨੀਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪ੍ਰਸਿੱਧ ਕਲਾਕਾਰ ਦੇ ਜਾਣ ਨਾਲ ਬਾਲੀਵੁੱਡ ਵਿੱਚ ਸੋਗ ਦਾ ਮਾਹੌਲ ਹੈ।

ਇਹ ਵੀ ਪੜ੍ਹੋ: Bollywood News: Corona ਪੀੜਤਾਂ ਦੀ ਮੱਦਦ ਲਈ ਅੱਗੇ ਆਇਆ Bollywood, ਕਨਿਕਾ ਕਪੂਰ ਨੇ PLASMA THERAPY ਦਾਨ ਕਰਨ ਦੀ ਪੇਸ਼ਕਸ਼

ਹਸਪਤਾਲ ਦੇ ਬਿਆਨ ਅਨੁਸਾਰ ਇਰਫਾਨ ਖਾਨ ਪੇਟ ਦੀ ਸਮੱਸਿਆ ਨਾਲ ਜੂਝ ਰਿਹਾ ਸੀ, ਉਸ ਨੂੰ ਕੋਲਨ ਇਨਫੈਕਸਨ ਸੀ। ਫਿਲਮ ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਪਹਿਲਾਂ ਇਰਫਾਨ ਖਾਨ ਦੀ ਮੌਤ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਹਸਪਤਾਲ ਤੋਂ ਬਿਆਨ ਜਾਰੀ ਕੀਤਾ ਗਿਆ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ