Corona in Delhi: ਦਿੱਲੀ ਦੇ ਆਜ਼ਾਦਪੁਰ ਮੰਡੀ ਦੇ 11 ਵਾਪਾਰੀ ਨਿੱਕਲੇ Corona Positive, ਇਲਾਕਾ ਕੀਤਾ ਸੀਲ

11-traders-corona-positive-shops-seal-in-delhi

ਦਿੱਲੀ ਦੇ ਆਜ਼ਾਦਪੁਰ ਮੰਡੀ ‘ਚ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਤੋਂ ਬਾਅਦ ਕਈ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਪਾਰੀਆਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਆਜ਼ਾਦਪੁਰ ਮੰਡੀ ‘ਚ ਕੋਰੋਨਾ ਨਾਲ ਇਕ ਵਪਾਰੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਸੰਪਰਕ ‘ਚ ਆਏ ਵਪਾਰੀਆਂ ਦਾ ਟੈਸਟ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਆਜ਼ਾਦਪੁਰ ਮੰਡੀ ਦੇ ਇਕ ਦਰਜਨ ਤੋਂ ਵਧ ਵਪਾਰੀ ਕੋਰੋਨਾ ਪਾਜ਼ੀਟਿਵ ਮਿਲ ਚੁਕੇ ਹਨ।

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਕਾਰਨ ਵਪਾਰੀ ਡਰੇ ਹੋਏ ਹਨ। ਦੱਸਣਯੋਗ ਹੈ ਕਿ ਦਿੱਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3 ਹਜ਼ਾਰ 314 ਹੋ ਗਈ ਹੈ, ਜਿਸ ‘ਚੋਂ 54 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਇਕ ਹਜ਼ਾਰ 78 ਲੋਕ ਠੀਕ ਹੋ ਚੁਕੇ ਹਨ। ਇਸ ਤੋਂ ਪਹਿਲਾਂ ਸਫਦਰਗੰਜ ਹਸਪਤਾਲ ‘ਚ ਸੀ.ਆਰ.ਪੀ.ਐੱਫ. ਦੇ ਜਵਾਨ ਮੁਹੰਮਦ ਇਕਰਾਮ ਕੋਰੋਨਾ ਤੋਂ ਜੰਗ ਹਾਰ ਗਏ, ਜਿਸ ਤੋਂ ਬਾਅਦ ਸੀ.ਆਰ.ਪੀ.ਐੱਫ. ਦੀ ਇਕ ਬਟਾਲੀਅਨ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Corona in India: ਦੇਸ਼ ਭਰ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, ਹੁਣ ਤੱਕ 934 ਲੋਕਾਂ ਦੀ ਮੌਤ

ਦਿੱਲੀ ‘ਚ ਸੀ.ਆਰ.ਪੀ.ਐੱਫ. ਦੇ 46 ਜਵਾਨ ਕੋਰੋਨਾ ਪਾਜ਼ੀਟਿਵ ਆ ਚੁਕੇ ਹਨ, ਜਿਸ ਤੋਂ ਬਾਅਦ 1100 ਜਵਾਨਾਂ ਦੀ ਬਟਾਲੀਅਨ ਨੂੰ ਕੁਆਰੰਟੀਨ ਕਰਨ ਦਾ ਫੈਸਲਾ ਕੀਤਾ ਗਿਆ। ਦੱਸਣਯੋਗ ਹੈ ਕਿ ਦਿੱਲੀ ‘ਚ ਕੋਰੋਨਾ ਦੇ ਹੁਣ 3300 ਤੋਂ ਵਧ ਮਰੀਜ਼ ਹਨ ਪਰ ਚੰਗੀ ਗੱਲ ਇਹ ਹੈ ਕਿ ਦਿੱਲੀ ‘ਚ ਮਰੀਜ਼ਾਂ ਦਾ ਰਿਕਵਰੀ ਰੇਟ ਵਧ ਕੇ 32.52 ਫੀਸਦੀ ਪਹੁੰਚ ਗਿਆ ਹੈ ਅਤੇ ਇਕ ਹਜ਼ਾਰ ਤੋਂ ਵਧ ਲੋਕ ਕੋਰੋਨਾ ਨੂੰ ਮਾਤ ਦੇ ਚੁਕੇ ਹਨ। ਹਾਲਾਂਕਿ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ