ਵੀਡੀਓ ‘ਚ ਇਕੱਠੇ ਦਿਖੇਗੀ ਗੁਰੂ ਰੰਧਾਵਾ ਤੇ ਨੇਹਾ ਕੱਕੜ ਦੀ ਚਾਰਟਬਸਟਰ ਜੋੜੀ

Guru-Randhawa-and-Neha-Kakkar's-chartbuster-duo-will-be-seen-together-in-the-video

ਗੁਰੂ ਰੰਧਾਵਾ ਅਤੇ ਨੇਹਾ ਕੱਕੜ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਪ੍ਰੋਫਾਈਲਸ ਉੱਤੇ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਦੋਵਾਂ ਵਿਚਾਲੇ ਕੋਲੈਬ ਦੀ ਇੰਟਰਨੈਟ ‘ਤੇ ਖੂਬ ਚਰਚਾ ਹੋ ਰਹੀ ਹੈ। ਨੇਹਾ ਤੇ ਗੁਰੂ , ਰੋਮਾਂਟਿਕ ਟਰੈਕ ਲਈ ਇਕੱਠੇ ਆ ਰਹੇ ਹਨ। ਜਿਸਦਾ ਸਿਰਲੇਖ ਹੈ ‘ਔਰ ਪਿਆਰ ਕਰਨਾ ਹੈ’।ਇਹ ਗਾਣਾ ਸਚੇਤ -ਪਰੰਪਰਾ ਵਲੋਂ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਗੁਰੂ ਰੰਧਾਵਾ ਅਤੇ ਨੇਹਾ ਕੱਕੜ ਦੇ ਪਿਛਲੇ ਗਾਣੇ ‘ਮੋਰਨੀ ਬਣਕੇ’ ਨੇ ਚਾਰਟ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਸੀ। ਦੋਵੇਂ ਹੁਣ ਸਈਦ ਕਾਦਰੀ ਵਲੋਂ ਲਿਖੇ ਸੁਰੀਲੇ ਟਰੈਕ ਵਿੱਚ ਜਲਦੀ ਦਿਖਾਈ ਦੇਣ ਵਾਲੇ ਹਨ।ਇਹ ਗਾਣਾ ਪ੍ਰਸ਼ੰਸਕਾਂ ਨੂੰ ਨਿਸ਼ਚਤ ਤੌਰ ਤੇ ਪਸੰਦ ਆਏਗਾ। ਅਰਵਿੰਦਰਾ ਖਹਿਰਾ ਵਲੋਂ ਨਿਰਦੇਸ਼ਤ, ਗੁਰੂ ਰੰਧਾਵਾ ਅਤੇ ਨੇਹਾ ਕੱਕੜ ਇਸ ਵੀਡੀਓ ‘ਚ ਪਹਿਲੀ ਵਾਰ ਦਿਖਾਈ ਦੇਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ