ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ -ਬਹੁਤ ਵਧਾਈਆਂ

Many-congratulations-on-bhagat-ravishankar's-birthday

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਆਪਣੇ ਗੁਰਿਆਈ ਕਾਲ ਦੌਰਾਨ ਇਸ ਬਾਣੀ ਦੇ ਖ਼ਜ਼ਾਨੇ ਨੂੰ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ 11 ਭੱਟਾਂ ਅਤੇ ਗੁਰੂ ਘਰ ਦੇ ਗੁਰਸਿੱਖਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ,ਉੱਥੇ ਹੀ ਗੂਰੂ ਸਾਹਿਬ ਨੇ ਬੜੇ ਪਿਆਰ ਅਤੇ ਸਤਿਕਾਰ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਦਰਜ ਕੀਤਾ ।

ਇਨ੍ਹਾਂ ਵਿੱਚ ਬਾਬਾ ਫ਼ਰੀਦ ਜੀ, ਭਗਤ ਕਬੀਰ ਜੀ, ਭਗਤ ਬੇਣੀ ਜੀ, ਭਗਤ ਨਾਮਦੇਵ ਜੀ, ਭਗਤ ਤਰਲੋਚਨ ਜੀ, ਭਗਤ ਜੈ ਦੇਵ ਜੀ, ਭਗਤ ਰਾਮਾ ਨੰਦ ਜੀ, ਭਗਤ ਸੈਣ ਜੀ ਭਗਤ ਸਧਨਾ ਜੀ ਅਤੇ ਭਗਤ ਰਵਿਦਾਸ ਜੀ ਦਾ ਨਾਂ ਵਰਨਣਯੋਗ ਹੈ। ਭਗਤ ਰਵਿਦਾਸ ਜੀ ਦਾ ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦਾ ਵਿਕਾਸ ਕਰਨ ਕਰਕੇ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ।
ਭਗਤ ਰਵੀਦਾਸ ਜੀ ਲਿਖਦੇ ਹਨ :
”ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ”
“ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ।।
ਜਿਸਦਾ ਭਾਵ ਹੈ ਜੋ ਮਨੁੱਖ ਰੱਬ ਦਾ ਨਾਮ-ਹੀਰਾ ਛੱਡ ਕੇ ਹੋਰ ਥਾਵਾਂ ਤੋਂ ਸੁਖਾਂ ਦੀ ਆਸ ਰੱਖਦਾ ਹੈ, ਉਸ ਮਨੁੱਖ ਨੂੰ ਸਿਰਫ ਦੁਖ ਹੀ ਮਿਲਦੇ ਹਨ।

ਭਗਤ ਰਵੀਦਾਸ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ-ਨੀਚ, ਛੂਤ-ਛਾਤ, ਭੇਖਾਂ-ਪਖੰਡਾਂ, ਨਾ-ਬਰਾਬਰੀ ਦਾ ਜ਼ੋਰਦਾਰ ਖੰਡਨ ਕੀਤਾ। ਭਗਤ ਰਵਿਦਾਸ ਜੀ ਦੁਆਰਾ ਰਚਿਤ ਬਾਣੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 16 ਰਾਗਾਂ ਵਿੱਚ ਦਰਜ ਹਨ। ਇੱਕ ਵਾਰ ਚਿੱਤੌੜ ਦੀ ਰਾਣੀ ਝਾਲਾਂ ਬਾਈ ਨੇ ਭਗਤ ਰਵੀਦਾਸ ਤੇ ਹੋਰ ਪਡਿਤਾਂ ਨੂੰ ਆਪਣੇ ਮਹਿਲ ‘ਚ ਬ੍ਹਹਮ ਭੋਜਨ ਲਈ ਬੁਲਾਇਆ। ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭਗਤ ਰਵੀਦਾਸ ਜੀ ਨੂੰ ਨੀਵੇਂ ਦਰਜੇ ਦਾ ਸਮਝਦੇ ਸੀ ਤੇ ਉਸ ਨਾਲ ਉਠਣਾ ਬੈਠਣਾ ਵੀ ਪਸੰਦ ਨਹੀਂ ਕਰਦੇ ਸੀ।

ਭਗਤ ਰਵੀਦਾਸ ਜੀ ਨੇ ਰਾਣੀ ਨੂੰ ਕਿਹਾ ਕਿ ਉਹ ਪੰਡਿਤਾਂ ਨੂੰ ਪਹਿਲਾਂ ਭੋਜਨ ਸ਼ਕਾ ਲਵੇ। ਰਾਣੀ ਨੇ ਇਹ ਗੱਲ ਸਵੀਕਾਰ ਕਰ ਲਈ। ਜਿਸ ਵਕਤ ਭੋਜਨ ਦਾ ਸਮਾਂ ਆਇਆ ਤਾਂ ਪੰਡਿਤਾਂ ਨੇ ਕਿਹਾ ਕਿ ਅਸੀਂ ਪਹਿਲਾਂ ਪੰਗਤ ਵਿਚ ਭੋਜਨ ਛਕਾਂਗੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਤ ਰਵੀਦਾਸ ਉਸ ਵਕਤ ਇਸ ਭੋਜਨ ‘ਚ ਸ਼ਾਮਿਲ ਨਹੀਂ ਹੋਣਗੇ ਉਹ ਬਾਅਦ ਵਿੱਚ ਖਾਣ।ਉਸ ਵਕਤ 118 ਪੰਡਿਤ ਰਾਣੀ ਦੇ ਘਰ ਆਏ ਸੀ ,ਉਹ ਸਾਰੇ ਭਗਤ ਰਵੀਦਾਸ ਜੀ ਖਿਲਾਫ ਸੀ। ਭਗਤ ਰਵੀਦਾਸ ਜੀ ਨੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਕੋਈ ਆਪੱਤੀ ਨਹੀਂ ਮੈਂ ਬਾਅਦ ਵਿੱਚ ਭੋਜਨ ਛੱਕ ਲਵਾਂਗਾ।

ਭਗਤ ਰਵੀਦਾਸ ਜੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿਉਕਿ ਉਹ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸੀ। ਭਗਤ ਰਵੀਦਾਸ ਨੇ ਉਸ ਵਕਤ ਆਪਣੀ ਜਾਤ ਸਵੀਕਾਰ ਕਰਦੇ ਹੋਏ ਕਿਹਾ :
”ਮੇਰੀ ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮੁ ਹਮਾਰਾ”
”ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ”
ਜਿਸ ਵਕਤ ਪੰਗਤ ਵਿੱਚ ਭੋਜਨ ਛੱਕਣ ਲਈ ਪੰਡਿਤ ਬੈਠੇ ਤਾਂ ਹਰ ਪੰਡਿਤ ਨੂੰ ਆਪਣੇ ਨਾਲ ਭਗਤ ਰਵੀਦਾਸ ਜੀ ਬੈਠੇ ਭੋਜਨ ਛੱਕਦੇ ਦਿੱਖਣ।

ਰਾਣੀ ਵੀ ਇਸ ਕੌਤਕ ਨੂੰ ਵੇਖ ਕੇ ਹੈਰਾਨ ਸੀ। ਪੰਡਿਤਾਂ ਦੇ ਪ੍ਰਧਾਨ ਨੇ ਪੰਗਤ ਚੋਂ ਉਠ ਕੇ ਬਾਹਰ ਜਾ ਕੇ ਭਗਤ ਰਵੀਦਾਸ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਤੇ ਕਿਹਾ ਕਿ ਮਾਫ ਕਰੋ ਗੁਰੂ ਜੀ ਉਸੀ ਵਕਤ ਭਗਤ ਰਵੀਦਾਸ ਜੀ ਨੂੰ ਪਾਲਕੀ ‘ਚ ਬਿਠਾਇਆ ਗਿਆ ਤੇ ਰਾਜਾ ਰਾਣੀ ਤੇ ਪੰਡਿਤ ਸਾਰੇ ਮਿਲਕੇ ਭਗਤ ਰਵੀਦਾਸ ਜੀ ਨੂੰ ਗੁਰੂ ਮੰਨ ਕੇ ਪੂਰੇ ਰਾਜ ਵਿੱਚ ਨਗਰ ਕੀਰਤਨ ਕੱਡਿਆ ਤੇ ਉਸ ਵਕਤ ਭਗਤ ਰਵੀਦਾਸ ਜੀ।

ਉਸ ਪ੍ਰਮਾਤਮਾ ਦੀ ਵਡਿਆਈ ‘ਚ ਤੇ ਪ੍ਰਮਾਤਮਾ ਦੇ ਸ਼ੁਕਰਾਨੇ ‘ਚ ਉਚਾਰੇ ਹਨ…….
”ਐਸੀ ਲਾਲ ਤੁਝ ਬਿਨੁ ਕਉਨੁ ਕਰੈ”
”ਗਰੀਬ ਨਿਵਾਜੁ ਗੁਸਾਈਆ ਮੇਰਾ ਮਾਥੈ ਛਤ੍ਰ ਧਰੈ”
ਭਾਵ ਹੇ ਪ੍ਰਮਾਤਮਾ ਤੇਰੀ ਕ੍ਰਿਪਾ ਨਾਲ ਮੇਰੇ ਸਿਰ ਉੱਤੇ ਛੱਤਰ ਝੁਲ ਰਿਹਾ ਹੈ ਤੇ ਤੇਰੀ  ਕ੍ਰਿਪਾ ਨਾਲ ਹੀ ਮੈਨੂੰ ਏਨਾ ਮਾਣ ਸਨਮਾਨ ਮਿਲ ਰਿਹਾ ਹੈ।

151 ਸਾਲ ਦੀ ਉਮਰ ਬਿਤਾ ਕੇ ਭਗਤ ਰਵੀਦਾਸ ਜੀ ਚਿਤੌੜ ਵਿਖੇ ਪ੍ਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੇ। ਚਿਤੌੜ ਵਿਖੇ ਭਗਤ ਰਵੀਦਾਸ ਜੀ ਦੀ ਯਾਦ ਵਿੱਚ ਮਹਾਨ ਯਾਦਗਾਰ ਸੁਸ਼ੋਭਿਤ ਹੈ। ਅਦਾਰਾ ਪੀਟੀਸੀ ਨੈਟਵਰਕ ਭਗਤ ਰਵੀਦਾਸ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ ਕੋਟਿ-ਕੋਟਿ ਪ੍ਰਣਾਮ ਕਰਦਾ ਹੈ।