Drugs Case ‘ਚ ਬੰਬੇ ਹਾਈਕੋਰਟ ਤੋਂ ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ

Bombay High Court Granted Bail to Rhea Chakraborty

ਡਰੱਗਸ ਕੇਸ ਵਿਚ ਬੰਬੇ ਹਾਈਕੋਰਟ ਨੇ ਰੀਆ ਚੱਕਰਵਰਤੀ ਦੀ ਜਮਾਨਤ ਅਰਜੀ ਮਨਜੂਰ ਕਰ ਲਈ ਹੈ ਅਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਦੀ ਬੇਲ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਡਰੱਗਸ ਵੇਚਣ ਵਾਲੇ ਬਾਸੀਤ ਪਰਿਹਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ।

ਇਹ ਵੀ ਪੜ੍ਹੋ : IPL 2020 ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਵਿਚਕਾਰ ਹੋਵੇਗੀ ਟੱਕਰ

ਦੱਸ ਦਈਏ ਕਿ ਰੀਆ ਨੂੰ 1 ਲੱਖ ਦੇ ਨਿੱਜੀ ਬਾਂਡ ‘ਤੇ ਜ਼ਮਾਨਤ ਮਿਲੀ ਹੈ। ਰੀਆ ਨੂੰ ਆਪਣਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਪਏਗਾ। ਇਸ ਦੇ ਨਾਲ ਹੀ ਰੀਆ ਨੂੰ ਮੁੰਬਈ ਤੋਂ ਬਾਹਰ ਜਾਣ ਲਈ ਮਨਜ਼ੂਰੀ ਲੈਣੀ ਪਵੇਗੀ ਤੇ ਜਦੋਂ ਵੀ ਰੀਆ ਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ, ਉਸ ਨੂੰ ਮੌਜੂਦ ਹੋਣਾ ਪਏਗਾ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ