ਪੁਲਿਸ ਵਲੋਂ ਅੰਤਰ-ਰਾਜੀ ਵਾਹਨ ਚੋਰਾਂ ਦੇ ਗਿਰੋਹ ਦਾ ਕੀਤਾ ਪਰਦਾਫਾਸ਼

Punjab Police arrested inter-state vehicle thieves gang

ਕਸਬਾ ਖੰਨਾ ਦੀ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦੇ ਪੰਜ ਮੁਲਜ਼ਮਾਂ ਨੂੰ ਚੋਰੀ ਦੀਆਂ ਗੱਡੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੱਡੀਆਂ ਤੇ ਮੋਟਰ ਸਾਈਕਲ ਆਦਿ ਚੋਰੀ ਕਰਕੇ ਉਨ੍ਹਾਂ ਦਾ ਸਮਾਨ ਅੱਗੇ ਮਾਰਕਿਟ ਵਿੱਚ ਵੇਚਦੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਖੰਨਾ ਪੁਲਿਸ ਦੀ ਟੀਮ ਨੇ ਪਿੰਡ ਚੋਮੋਂ, ਥਾਣਾ ਮਲੌਦ,ਕੋਲੋਂ ਨਾਕੇ ਤੋਂ ਇਨ੍ਹਾਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਜ਼ਿਲ੍ਹਾ ਲੁਧਿਆਣਾ ਨੇੜੇ ਚੋਰੀ ਹੋਈਆਂ ਗੱਡੀਆਂ ਵੀ ਬਰਾਮਦ ਕੀਤੀਆਂ ਹਨ।

Punjab Police arrested inter-state vehicle thieves gang

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀ ਅਮਰੀਕ ਰਾਮ ਅਤੇ ਵਿੱਕੀ ਰਾਮ ਇਹਨਾਂ ਚੋਰੀ ਕੀਤੇ ਵਾਹਨਾਂ ਨੂੰ ਮਲੌਦ ਵਿਖੇ ਇੱਕ ਕਬਾੜੀ ਦੇ ਗੋਦਾਮ ਵਿੱਚ ਤੋੜ ਕੇ ਇੰਨਾਂ ਦੇ ਪੁਰਜ਼ੇ ਵੇਚ ਰਹੇ ਸੀ।ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਸਾਥੀ ਅਮਰੀਕ ਰਾਮ, ਵਿੱਕੀ ਰਾਮ ਅਤੇ ਦੀਪਕ ਸਮੇਤ ਅੰਬਾਲਾ ਇਲਾਕੇ ਵਿੱਚੋਂ ਇਹ ਵਾਹਨ ਚੋਰੀ ਕੀਤੇ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਅੰਬਾਲਾ, ਹਿਸਾਰ, ਪਟਿਆਲਾ, ਸੰਗਰੂਰ, ਧੂਰੀ ਤੋਂ ਕਈ ਵਾਹਨ ਚੋਰੀ ਕੀਤੇ ਸੀ।

ਇਹ ਵੀ ਪੜ੍ਹੋ : ਇਨਸਾਨੀਅਤ ਹੋਇ ਸ਼ਰਮਸਾਰ ਲੁਧਿਆਣਾ ਵਿਚ ਇੱਕ ਵਿਅਕਤੀ ਵਲੋਂ ਨਾਬਾਲਗ ਨਾਲ ਬਲਾਤਕਾਰ

ਮੁਲਜ਼ਮ ਚੋਰੀ ਕੀਤੀਆਂ ਗੱਡੀਆਂ ਦੇ ਸਪੇਅਰ ਪਾਰਟਸ ਦੋਸ਼ੀ ਅਮਰੀਕ ਰਾਮ ਨੂੰ 50-60 ਹਜ਼ਾਰ ਰੁਪਏ ਵਿਚ ਵੇਚਦੇ ਸੀ। ਪੁਲਿਸ ਵਲੋਂ ਅਮਰੀਕ ਰਾਮ ਦਾ ਗੋਦਾਮ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਨੇ ਮੁਲਜ਼ਮ ਖਿਲਾਫ IPC ਦੀ ਧਾਰਾ 379/411/201 ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਮੁਲਜ਼ਮ ਤੋਂ ਪੁੱਛਗਿੱਛ ਦੇ ਬਾਅਦ ਹੋਰ ਵਾਹਨ ਵੀ ਬਰਾਮਦ ਕੀਤੇ ਜਾਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ