ਖਾਲਸੇ ਦੇ ਜੌਹਰ ਨੇ ਪਾਈ ਅਮਰੀਕੀਆਂ ਦੇ ਦਿਲਾਂ ਵਿਚ ਧੱਕ , ਤੁਸੀਂ ਵੀ ਇਹ ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ

Bir Khalsa Group

ਬੀਰ ਖਾਲਸਾ ਨੇ ਰਿਐਲਿਟੀ ਸ਼ੋਅ ‘America’s Got Talent‘ ਵਿਚ ਬਾ-ਕਮਾਲ ਪ੍ਰਦਰਸ਼ਨੀ ਕਰਦਿਆਂ ਤੇ ਖ਼ਤਰਨਾਕ ਕਰਤੱਬ ਕਰਕੇ ਅਮਰੀਕੀਆਂ ਦੇ ਦਿਲਾਂ ਵਿਚ ਧੱਕ ਪਾ ਦਿੱਤੀ। ਬੀਰ ਖਾਲਸਾ ਦੇ ਇਸ ਗਰੁੱਪ ਵਿੱਚ ਜਗਦੀਪ ਸਿੰਘ ਤੇ ਕਵਲਜੀਤ ਸਿੰਘ ਨੇ ਭਾਗ ਲਿਆ। ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਜਗਦੀਪ ਸਿੰਘ ਇੱਕ ਪੁਲਿਸ ਮੁਲਜ਼ਾਮ ਹਨ। ਉਹਨਾਂ ਦੁਆਰਾ ਕੀਤੇ ਗਏ ਇਸ ਕਰਤੱਬ ਦੀ ਵੀਡੀਓ ਨੂੰ Youtube ਚੈੱਨਲ ਤੇ 4 ਮਿਲੀਅਨ ਤੋਂ ਜਿਆਦਾ ਲੋਕੀ ਦੇਖ ਚੁੱਕੇ ਹਨ।

ਇਸ ਕਰਤੱਬ ਦੌਰਾਨ ਜਗਦੀਪ ਨੂੰ ਫਰਸ਼ ਤੇ ਲਿਟਾ ਕੇ ਉਸ ਦੇ ਆਸੇ ਪਾਸੇ ਹਦਵਾਣੇ ਤੇ ਨਾਰੀਅਲ ਰੱਖ ਦਿੱਤੇ ਗਏ। ਦੂਜੇ ਪਾਸੇ ਕਵਲਜੀਤ ਸਿੰਘ ਦੀਆਂ ਅੱਖਾਂ ਤੇ ਲੂਣ ਪਾ ਕੇ ਇਕ ਕੱਪੜੇ ਨਾਲ ਬੰਨ ਦਿੱਤੀਆਂ ਗਈਆਂ ਤੇ ਉਹਦੇ ਹੱਥਾਂ ਵਿਚ ਇੱਕ ਭਾਰੀ ਹਥੌੜਾ ਸੀ ਜਿਸ ਨਾਲ ਉਸ ਨੇ ਉਹ ਸਾਰੇ ਹਦਵਾਣੇ ਤੇ ਨਾਰੀਅਲ ਭੰਨ ਦਿੱਤੇ ਜੋ ਜਗਦੀਪ ਦੇ ਆਲੇ ਦੁਆਲੇ ਰੱਖੇ ਹੋਏ ਸਨ।

ਇਸ ਕਰਤੱਬ ਦੇ ਦੌਰਾਨ ਭਾਵੇਂ ਜਗਦੀਪ ਸਿੰਘ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਸੀ ਪਰ ਦੋਵੇਂ ਸਿੰਘਾਂ ਨੇ ਇਸ ਕਰਤੱਬ ਨੂੰ ਬਹੁਤ ਬਹਾਦਰੀ ਨਾਲ ਫਤਿਹ ਕੀਤਾ ਅਤੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਸਿੱਖ ਕੌਮ ਦੁਨੀਆਂ ਦੀ ਸਭ ਤੋਂ ਬਹਾਦੁਰ ਕੌਮ ਹੈ। ਸਾਰੇ ਲੋਕਾਂ ਨੇ ਇਸ ਕਰਤੱਬ ਨੂੰ ਬਹੁਤ ਖ਼ਤਰਨਾਕ ਦੱਸਿਆ।