ਵਿਸ਼ਵ ਕੱਪ 2019: ਭਾਰਤ ਨੇ ਪਹਿਲੇ ਮੈਚ ਵਿੱਚ ਦਿੱਤੀ ਦੱਖਣੀ ਅਫਰੀਕਾ ਨੂੰ ਕਰਾਰੀ ਮਾਤ

India
ਸਾਊਥੈਂਪਟਨ ਵਿੱਚ ਖੇਡਿਆ ਗਿਆ ਭਾਰਤ ਬਨਾਮ ਦੱਖਣੀ ਅਫਰੀਕਾ ਮੁਕਾਬਲੇ ਵਿੱਚ ਭਾਰਤ ਨੇ ਛੇ ਵਿਕਟਾਂ ਨਾਲ ਇਹ ਮੁਕਾਬਲਾ ਜਿੱਤ ਲਿਆ। ਭਾਰਤ ਦੀ ਪਹਿਲੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਪਲੇਅਰ ਆਫ਼ ਦਾ ਮੈਚ ਦੇ ਖਿਤਾਬ ਨਾਲ ਨਿਵਾਜਿਆ ਗਿਆ।

https://twitter.com/BCCI/status/1136330108426260480

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਵਿਰੁੱਧ ਬੱਲੇਬਾਜ਼ੀ ਕਰਨ ਉੱਤਰੀ ਦੱਖਣੀ ਅਫਰੀਕਾ ਟੀਮ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ 227 ਦੌੜਾਂ ਹੀ ਬਣਾਈਆਂ। ਭਾਰਤ ਨੇ ਆਪਣੀ ਪਾਰੀ ਦੌਰਾਨ ਇਹ ਟੀਚਾ 48ਵੇਂ ਓਵਰ ਚ ਹੀ ਪੂਰਾ ਕਰ ਲਿਆ ਅਤੇ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਮਾਤ ਦਿੱਤੀ। ਇਸ ਮੈਚ ਦੇ ਦੌਰਾਨ ਰੋਹਿਤ ਸ਼ਰਮਾ ਨੇ 144 ਗੇਦਾਂ ਵਿੱਚ 122 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਵਿੱਚ 13 ਚੌਕੇ ਤੇ 2 ਛੱਕੇ ਸ਼ਾਮਿਲ ਸਨ।

India
ਬੱਲੇਬਾਜਾਂ ਤੋਂ ਇਲਾਵਾ ਭਾਰਤੀ ਗੇਂਦਬਾਜਾਂ ਨੇ ਵੀ ਗੇਂਦਬਾਜ਼ੀ ਵਿੱਚ ਆਪਣੇ ਜੌਹਰ ਦਿਖਾਏ ਜਿਨ੍ਹਾਂ ਵਿੱਚ ਚਹਿਲ ਨੇ 10 ਓਵਰਾਂ ਵਿੱਚ ਸਿਰਫ 50 ਦੌੜਾਂ ਦੇ ਕੇ 4 ਵਿਕਟਾਂ ਲਈਆਂ,ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ 2-2 ਵਿਕਟਾਂ ਲੈ ਕੇ ਭਾਰਤ ਨੂੰ ਜਿੱਤ ਦਵਾਈ।