ਅਸਾਮ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਏ ਅਕਸ਼ੈ ਕੁਮਾਰ ਅਤੇ ਪ੍ਰਿਅੰਕਾ ਚੋਪੜਾ

Aksay Kumar And Priyanka Chopra

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਹਮੇਸ਼ਾ ਲੋਕਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ। ਅਸਾਮ ਵਿੱਚ ਹੜ੍ਹ ਦੇ ਹਲਾਤ ਦੇਖ ਕੇ ਇਸ ਵਾਰ ਫ਼ਿਰ ਅਕਸ਼ੈ ਕੁਮਾਰ ਨੇ ਦਰਿਆ-ਦਿਲੀ ਦਿਖਾਈ ਹੈ। ਉਸ ਨੇ ਅਸਾਮ ਦੇ ਵਿਚ ਆਏ ਹੜ੍ਹ ਨਾਲ ਪੀੜਤ ਲੋਕਾਂ ਦੇ ਨਾਲ ਨਾਲ ਜਾਨਵਰਾਂ ਦੀ ਮੱਦਦ ਲਈ ਵੀ ਅਪੀਲ ਕੀਤੀ ਹੈ।

ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਅਸਾਮ ਵਿੱਚ ਆਏ ਹੜ੍ਹ ਨੂੰ ਦੇਖ ਕੇ ਉਹ ਬਹੁਤ ਦੁਖੀ ਹਨ। ਹੜ੍ਹ ਨਾਲ ਪੀੜਤ ਲੋਕਾਂ ਦੇ ਹਾਲਾਤ ਦੇਖ ਕੇ ਅਕਸ਼ੈ ਕੁਮਾਰ ਨੇ ਅਸਾਮ ਅਤੇ ਕਾਂਜੀਰੰਗਾ ਨੈਸ਼ਨਲ ਪਾਰਕ ‘ਚ ਹੜ੍ਹ ਰਾਹਤ ਲਈ 1-1 ਕਰੋੜ ਰੁਪਏ ਦੇਣ ਦੀ ਘੋਸ਼ਣਾ ਦਿੱਤੀ ਹੈ। ਅਕਸ਼ੈ ਕੁਮਾਰ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਤੇ ਵੀ ਸੇਅਰ ਕੀਤੀ ਹੈ।

ਅਕਸ਼ੈ ਕੁਮਾਰ ਨੇ ਟਵਿਟਰ ਤੇ ਲਿਖਿਆ ਹੈ ਕਿ ਅਸਾਮ ਵਿੱਚ ਆਏ ਹੜ੍ਹ ਨਾਲ ਪੀੜਤ ਲੋਕਾਂ ਅਤੇ ਜਾਨਵਰਾਂ ਨੂੰ ਦੇਖ ਕੇ ਉਹ ਬਹੁਤ ਹੀ ਦੁਖੀ ਹਨ।\ ਅਸਾਮ ਵਿਚ ਆਏ ਹੜ੍ਹ ਨਾਲ ਜੂਝ ਰਹੇ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਆਪਣੀ ਸਹਾਇਤਾ ਦੀ ਲੋੜ ਹੈ। ਮੈਂ CM Relief Fund ਅਤੇ ਕਾਂਜੀਰੰਗਾ ਨੈਸ਼ਨਲ ਪਾਰਕ ਲਈ 1-1 ਕਰੋੜ ਰੁਪਏ ਡੋਨੇਟ ਕਰ ਰਿਹਾ ਹਾਂ।

ਅਕਸ਼ੈ ਕੁਮਾਰ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਨੇ ਵੀ ਟਵੀਟ ਕਰਕੇ ਮੱਦਦ ਕਰਨ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਚੋਪੜਾ ਨੇ ਤਵਵੇਟ ਵਿੱਚ ਲਿਖਿਆ ਹੈ ਕਿ ਉਹ ਅਸਾਮ ਵਿੱਚ ਹੜ੍ਹ ਕਾਰਨ ਲੋਕ ਬੇਘਰ ਹੋ ਰਹੇ ਹਨ ਜਿਸਦਾ ਮੈਨੂੰ ਬਹੁਤ ਦੁੱਖ ਹੈ।

ਅਸਾਮ ਵਿੱਚ ਹੜ੍ਹ ਆਉਣ ਦੇ ਨਾਲ ਅਸਾਮ ਦੇ ਲਗਭਗ 33 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਹੜ੍ਹ ਆਉਣ ਦੇ ਨਾਲ ਹੁਣ ਤਕ ਇਥੇ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ।