ਬਰਗਾੜੀ ਵਿੱਚ ਸਿੱਖ ਨੌਜਵਾਨ ਤੇ ਚਲਾਈਆਂ ਗੋਲੀਆਂ

Sikh Boy

ਪੰਜਾਬ ਵਿੱਚ ਹਰ ਦਿਨ ਕੋਈ ਨਾ ਕੋਈ ਨਵਾਂ ਮਾਮਲਾ ਸਾਹਮਣੇ ਆਉਂਦਾ ਹੈ। ਮਾਮਲਾ ਜ਼ਿਲ੍ਹਾ ਫਰੀਦਕੋਟ ਦੇ ਬਰਗਾੜੀ ਦਾ ਹੈ ਜਿਥੇ ਇੱਕ ਸਿੱਖ ਨੌਜਵਾਨ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਿੱਖ ਨੌਜਵਾਨ ਪ੍ਰਿਤਪਾਲ ਸਿੰਘ ਆਪਣੀ ਗੱਡੀ ਵਿੱਚ ਸਵਾਰ ਸੀ। ਸਿੱਖ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਗੋਲੀਆਂ ਮਾਰਨ ਦਾ ਮੁੱਖ ਕਾਰਨ ਉਸ ਦਾ ਇੱਕ ਸਿੱਖ ਜਥੇਬੰਦੀ ਨਾਲ ਸੰਬੰਧ ਨੂੰ ਦੱਸਿਆ ਹੈ ਰਿਹਾ ਹੈ।

Sikh Boy Car

ਜਾਣਕਾਰੀ ਅਨੁਸਾਰ ਸਿੱਖ ਨੌਜਵਾਨ ਪ੍ਰਿਤਪਾਲ ਸਿੰਘ ਗੋਲੀਆਂ ਲੱਗਣ ਤੋਂ ਵਾਲ ਵਾਲ ਬਚ ਗਿਆ। ਪਰ ਗੋਲੀਆਂ ਮਾਰਨ ਕਰਕੇ ਉਸਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੜ ਗਈ ਹੈ।