ਬੁੱਢਾ ਦਿਖਾਉਣ ਵਾਲੇ ਫੇਸ ਐਪ ਤੋਂ ਹੋ ਜਾਓ ਸਾਵਧਾਨ, ਤੁਹਾਡਾ ਡਾਟਾ ਹੋ ਰਿਹਾ ਹੈ ਲੀਕ !

faceapp

ਨਵੀਂ ਦਿੱਲੀ: ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਲੋਕ ਖੁਦ ਦੇ ਬੁਢਾਪੇ ਦੀਆਂ ਤਸਵੀਰਾਂ ਫੇਸ ਐਪ ‘ਚ ਐਡਿਟ ਕਰ ਸ਼ੇਅਰ ਕਰ ਰਹੇ ਹਨ। ਇਸ ਐਪ ਨੂੰ ਸੁਰਖੀਆਂ ‘ਚ ਆਏ ਅਜੇ ਜ਼ਿਆਦਾ ਦਿਨ ਨਹੀਂ ਹੋਏ ਹਨ। ਕਿਸੇ ਜਵਾਨ ਨੂੰ ਬੁੱਢਾ ਦਿਖਾਉਣ ਦੇ ਫਿਲਟਰ ਕਰਕੇ ਹੀ ਐਪ ਕੁਝ ਹੀ ਦਿਨਾਂ ‘ਚ ਸੁਰਖੀਆਂ ‘ਚ ਆ ਗਈ ਹੈ।

ਹੁਣ ਇਸ ਐਪ ਨੂੰ ਇਸਤੇਮਾਲ ਕਰਨ ਵਾਲੇ ਜ਼ਰਾ ਸਾਵਧਾਨ ਹੋ ਜਾਣ ਕਿਉਂਕਿ ਇਸ ਨੂੰ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਡਾਟਾ ਤੇ ਪ੍ਰਾਈਵੇਸੀ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਇਸ ਐਪ ਨੂੰ ਇਸਤੇਮਾਲ ਕਰਨ ਦੀਆਂ ਸ਼ਰਤਾਂ ਤੁਹਾਡੀ ਪ੍ਰਾਈਵੇਸੀ ਲਈ ਬੇਹੱਦ ਗੰਭੀਰ ਹਨ। ਇਸ ਐਪ ਦਾ ਇਸਤੇਮਾਲ ਕਰਨ ਲਈ ਜੋ ਵੀ ਤਸਵੀਰ ਇਸਤੇਮਾਲ ਕੀਤੇ ਜਾਂਦੇ ਹਨ, ਉਹ ਸਿੱਧੇ ਫੇਸਐਪ ਦੇ ਕਲਾਉਡ ‘ਤੇ ਸਟੋਰ ਹੁੰਦੇ ਹਨ।

ਇਹ ਵੀ ਪੜ੍ਹੋ : ਟਿਕਟੌਕ ਤੋਂ ਕੁੜੀ ਦੀ ਵੀਡੀਓ ਚੁੱਕ ਤੇ ਫਿਰ ਐਡਿਟ ਕਰਕੇ ਮੁੰਡੇ ਨੇ ਉਸ ਨੂੰ ਅਸ਼ਲੀਲ ਬਣਾ ਕੇ ਕੀਤੀ ਵਾਇਰਲ

ਰੂਸ ਨਾਲ ਜੁੜੇ ਫੇਸਐਪ ਦਾ ਕਹਿਣਾ ਹੈ ਕਿ ਉਹ ਸਿਰਫ ਉਨ੍ਹਾਂ ਤਸਵੀਰਾਂ ਨੂੰ ਕਾਉਲਡ ‘ਤੇ ਅਪਲੋਡ ਕਰਦਾ ਹੈ ਜਿਨ੍ਹਾਂ ‘ਤੇ ਫਲਿਟਰ ਦਾ ਇਸਤੇਮਾਲ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਉਹ ਫੋਨ ‘ਚ ਮੌਜੂਦ ਕਿਸੇ ਦੂਜੀ ਤਸਵੀਰ ਨੂੰ ਕਾਉਲਡ ‘ਤੇ ਪ੍ਰੋਸੈਸ ਨਹੀਂ ਕਰਦਾ।

ਇਸ ਐਪ ਨੂੰ ਇਸਤੇਮਾਲ ਕਰਨ ਦੀਆਂ ਸ਼ਰਤਾਂ ਕਾਫੀ ਖ਼ਤਰਨਾਕ ਹਨ। ਇਸ ‘ਤੇ ਯੂਜ਼ ਤੁਹਾਡੀ ਤਸਵੀਰ ਨੂੰ ਐਪ ਆਪਣੇ ਬਿਜਨੈਸ ਲਈ ਕਿਤੇ ਵੀ ਇਸਤੇਮਾਲ ਕਰ ਸਕਦਾ ਹੈ। ਇਸ ਦੇ ਨਾਲ ਹੀ ਐਪ ਕਿਸੇ ਵੀ ਯੂਜ਼ਰ ਦਾ ਨਾਂ ਤੇ ਉਸ ਨਾਲ ਜੁੜੇ ਕੰਟੈਂਟ ਨੂੰ ਕਿਸੇ ਵੀ ਮੀਡੀਆ ਫਾਰਮੈਟ ‘ਤੇ ਇਸਤੇਮਾਲ ਕਰ ਸਕਦਾ ਹੈ। ਇਸ ਦੀਆਂ ਸ਼ਰਤਾਂ ‘ਚ ਲਿਖਿਆ ਗਿਆ ਹੈ, “ਤੁਸੀ ਜੋ ਵੀ ਕੰਟੈਂਟ ਸਾਡੀ ਸਰਵਿਸ ਨਾਲ ਇਸਤੇਮਾਲ ਕਰਦੇ ਹੋ, ਉਹ ਪੂਰੀ ਤਰ੍ਹਾਂ ਜਨਤਕ ਹੈ ਤੇ ਤੁਹਾਡੀ ਲੋਕੇਸ਼ਨ ਵੀ ਪਬਲਿਕ ਰਹੇਗੀ।”

ਐਪ ਦੀਆਂ ਸ਼ਰਤਾਂ ‘ਚ ਲਿਖਿਆ ਹੈ ਕਿ ਕੰਪਨੀ ਕਿਸੇ ਤੇ ਥਰਡ ਪਾਰਟੀ ਨਾਲ ਡੇਟਾ ਸ਼ੇਅਰ ਕਰ ਸਕਦੀ ਹੈ। ਜਦਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰਨ ਜਾ ਰਹੇ। ਕੰਪਨੀ ਫੇਸਐਪ ਰਾਹੀਂ ਇਕੱਠਾ ਕੀਤਾ ਜਾ ਰਿਹਾ ਡਾਟਾ ਅਮਰੀਕਾ ਜਾਂ ਕਿਸੇ ਦੂਜੇ ਦੇਸ਼ ‘ਚ ਸਟੋਰ ਕਰ ਸਕਦੀ ਹੈ।

Source:AbpSanjha