Ludhiana News: Referendum 2020 ਨੂੰ ਲੈ ਕੇ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੇ ਪੁਲਿਸ: ਸਿਮਰਜੀਤ ਬੈਂਸ

police-should-not-disturb-people-regarding-referendum-2020-bains
Ludhiana News: ਐੱਮ. ਐੱਲ. ਏ. ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਡੀ. ਜੀ. ਪੀ. ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਪੁਲਸ ਵਲੋਂ ਲੋਕਾਂ ਨੂੰ ਬਿਨ੍ਹਾ ਵਜ੍ਹਾ ਰੈਫਰੈਂਡਮ ਦੀ ਆੜ੍ਹ ‘ਚ ਤੰਗ ਨਾ ਕੀਤਾ ਜਾਵੇ। ਬੈਂਸ ਨੇ ਕਿਹਾ ਕਿ ਪੰਜਾਬ ਨੇ ਤਕਰੀਬਨ ਦੋ ਦਹਾਕਿਆਂ ਤੋਂ ਵੱਧ ਕਾਲੇ ਦੌਰ ਦਾ ਸੰਤਾਪ ਆਪਣੇ ਪਿੰਡੇ ‘ਤੇ ਹੰਢਾਇਆ ਹੈ ਅਤੇ ਇਸ ਸਮੇਂ ਦੌਰਾਨ ਕਿਸੇ ਇਕ ਫਿਰਕੇ ਦਾ ਹੀ ਖੂਨ ਨਹੀਂ ਡੁੱਲਿਆ ਸਗੋਂ ਅਨੇਕਾਂ ਪੰਜਾਬੀਆਂ ਦਾ ਖੂਨ ਡੁੱਲਿਆ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ 26 ਸਾਲਾਂ ਨੌਜਵਾਨ ਦੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਹੋਈ ਮੌਤ

ਅੱਜ ਪੰਜਾਬ ਦਾ ਮਾਹੌਲ ਸ਼ਾਂਤੀ ਵਾਲਾ ਹੈ, ਜਿਸ ਲਈ ਪੰਜਾਬ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਜ ਵੀ ਪੰਜਾਬ ਦਾ ਹਰ ਵਾਸੀ ਪੰਜਾਬ ਵਿਚ ਸ਼ਾਂਤੀ ਚਾਹੁੰਦਾ ਹੋਇਆ ਆਪਣਾ ਕਾਰੋਬਾਰ ਅਤੇ ਮਿਹਨਤ ਕਰਦਾ ਹੋਇਆ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਰੈਫਰੈਂਡਮ 2020 ਦੇ ਨਾਂ ‘ਤੇ ਅਨੇਕਾਂ ਪੁਲਸ ਕਰਮਚਾਰੀ ਅਤੇ ਉੱਚ ਅਧਿਕਾਰੀ ਪੰਜਾਬ ਦੇ ਮਿਹਨਤਕਸ਼ ਵਿਅਕਤੀਆਂ ਨੂੰ ਬਿਨ੍ਹਾ ਵਜ੍ਹਾ ਤੰਗ ਪ੍ਰੇਸ਼ਾਨ ਹੀ ਨਹੀਂ ਕਰਦੇ ਸਗੋਂ 2-2 ਜਾਂ 3-3 ਦਿਨਾ ਤਕ ਪੁਲਸ ਚੌਕੀਆਂ ਜਾਂ ਥਾਣਿਆਂ ਵਿਚ ਨਾਜਾਇਜ਼ ਬਿਠਾਈ ਰੱਖਦੇ ਹਨ।

ਇਥੋਂ ਤਕ ਕਿ ਕੁਝ ਭ੍ਰਿਸ਼ਟਾਚਾਰੀ ਅਧਿਕਾਰੀ ਰੈਫਰੈਂਡਮ 2020 ਦੇ ਨਾਂ ਤੇ ਧਮਕੀਆਂ ਦਿੰਦੇ ਹੋਏ ਕੁਝ ਲੋਕਾਂ ਤੋਂ ਪੈਸੇ ਲੈ ਕੇ ਆਪਣੀਆਂ ਜੇਬਾਂ ਵੀ ਭਰਨ ਲੱਗ ਪਏ ਹਨ। ਬੈਂਸ ਨੇ ਪੱਤਰ ਵਿਚ ਕਿਹਾ ਹੈ ਕਿ ਪੁਲਸ ਵਿਭਾਗ ਦੇ ਜਿਲਾ ਪੱਧਰ ਦੇ ਅਧਿਕਾਰੀਆਂ ਨੂੰ ਹੁਕਮ ਕੀਤਾ ਜਾਵੇ ਕਿ ਰੈਫਰੈਂਡਮ 2020 ਦੇ ਨਾਂ ‘ਤੇ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਬਿਨ੍ਹਾ ਵਜ੍ਹਾ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ