Ludhiana News: ਲੁਧਿਆਣਾ ਦੇ 26 ਸਾਲਾਂ ਨੌਜਵਾਨ ਦੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਹੋਈ ਮੌਤ

26-yrs-youth-died-in-harimander-sahib-sarover

Ludhiana News: ਹਰਿਮੰਦਰ ਸਾਹਿਬ ਵਿਖੇ ਸਰੋਵਰ ‘ਚ ਡੁੱਬ ਕੇ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਕਰੀਬ 07 ਘੰਟੇ ਬਾਅਦ ਸਰੋਵਰ ਤੋਂ ਕੱਢ ਲਿਆ ਗਿਆ। ਮ੍ਰਿਤਕ ਦੀ ਪਛਾਣ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭਦਲਾ ਦੇ 26 ਸਾਲਾ ਜਸਪ੍ਰੀਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Sukhdev Singh Dhindsa: ਸੁਖਦੇਵ ਸਿੰਘ ਢੀਂਡਸਾ ਬਣੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਸਰੋਵਰ ‘ਚ ਕੱਪੜਿਆਂ ਸਣੇ ਪਾਣੀ ‘ਚ ਡੁੱਬ ਰਹੇ ਇਸ ਨੌਜਵਾਨ ਦੀ ਵੀਡੀਓ ਵੀ ਸਾਹਮਣੇ ਆਈ ਸੀ। ਕੁਝ ਲੋਕ ਸਰੋਵਰ ਕੰਢੇ ਖੜੇ ਨੌਜਵਾਨ ਨੂੰ ਦੇਖ ਰਹੇ ਹਨ। ਸਰੋਵਰ ‘ਚ ਡੁੱਬਦਾ ਹੋਇਆ ਨੌਜਵਾਨ ਜਾਨ ਬਚਾਉਣ ਲਈ ਹੱਥ-ਪੈਰ ਮਾਰਦਾ ਵੀ ਦਿਖਾਈ ਦਿੰਦਾ ਹੈ ਪਰ ਆਖੀਰ ‘ਚ ਉਸ ਦੀ ਪਾਣੀ ‘ਚ ਡੁੱਬ ਕੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਕਿ ਨੌਜਵਾਨ ਨੇ ਕੱਪੜਿਆਂ ਸਣੇ ਸਰੋਵਰ ‘ਚ ਛਾਲ ਮਾਰ ਦਿੱਤੀ ਸੀ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ