Corona in Chandigarh: ਚੰਡੀਗੜ੍ਹ ਵਿੱਚ CoronaPositive ਦੇ 3 ਨਵੇਂ ਮਾਮਲੇ ਆਏ ਸਾਹਮਣੇ, ਮਰੀਜ਼ਾਂ ਦੀ ਪਹੁੰਚੀ ਗਿਣਤੀ 38 ਤੋਂ ਪਾਰ

corona-virus-3-new-case-in-chandigarh

Corona in Chandigarh: ਚੰਡੀਗੜ੍ਹ ‘ਚ Coronavirus ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸੋਮਵਾਰ ਨੂੰ ਸ਼ਹਿਰ ‘ਚ 3 ਨਵੇਂ ਮਰੀਜ਼ਾਂ ਦੀ Coronavirus ਸਬੰਧੀ ਰਿਪੋਰਟ ਪਾਜ਼ੇਟਿਵ ਆਈ ਹੈ। ਇੱਥੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਐਨੇਸਥੀਸੀਆ ਵਿਭਾਗ ਦੇ 2 ਡਾਕਟਰਾਂ ਅਤੇ ਇਕ ਅਟੈਂਡੈਂਟ ‘ਚ Coronavirus ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਸ਼ਹਿਰ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ 39 ‘ਤੇ ਪੁੱਜ ਗਈ ਹੈ।

corona-virus-3-new-case-in-chandigarh

ਐਤਵਾਰ ਨੂੰ ਸ਼ਹਿਰ ‘ਚ ਇਕੱਠੇ 6 Corona ਦੇ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ‘ਚ ਬਾਪੂਧਾਮ ਦੇ 4 ਮਰੀਜ਼ਾਂ ਤੋਂ ਇਲਾਵਾ ਜੀ. ਐੱਮ. ਸੀ. ਐੱਚ.-32 ਦੀ ਇਕ ਨਰਸ ਅਤੇ ਪੀ. ਜੀ. ਆਈ. ਦੀ ਨਰਸ ਕੋਰੋਨਾ ਪਾਜ਼ੇਟਿਵ ਆਈ ਸੀ। ਦੁਨੀਆ ਭਰ ‘ਚ ਕੋਹਰਾਮ ਮਚਾਉਣ ਵਾਲਾ Coronavirus ਭਾਰਤ ‘ਚ ਵੀ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਭਾਰਤ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 27 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ‘ਚ Corona ਦੇ ਹੁਣ ਤੱਕ 27,892 ਮਰੀਜ਼ ਹਨ ਅਤੇ ਹੁਣ ਤੱਕ 872 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਦੇਸ਼ ‘ਚ ਐਕਟਿਵ ਕੇਸ 20,835 ਹਨ ਅਤੇ 6184 ਲੋਕ ਠੀਕ ਹੋ ਚੁੱਕੇ ਹਨ ਅਤੇ ਡਿਸਚਾਰਜ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ