Corona in Indore: ਇੰਦੌਰ ਵਿੱਚ 24 ਘੰਟਿਆਂ ਵਿੱਚ 31 ਨਵੇਂ ਮਾਮਲੇ ਆਏ ਸਾਹਮਣੇ, ਮੌਤ ਦਾ ਅੰਕੜਾ 55 ਤੋਂ ਪਾਰ

31-new-cases-reported-in-indore-in-24-hours-death-toll-exceeds-55

Corona in Indore: ਦੇਸ਼ ‘ਚ Coronavirus ਦੇ ਪ੍ਰਕੋਪ ਨਾਲ ਸਭ ਤੋਂ ਵਧ ਪ੍ਰਭਾਵਿਤ ਜ਼ਿਲਿਆਂ ‘ਚ ਇੰਦੌਰ ‘ਚ ਇਸ ਮਹਾਮਾਰੀ ਨਾਲ ਤਿੰਨ ਹੋਰ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਨਤੀਜੇ ਵਜੋਂ ਜ਼ਿਲੇ ‘ਚ ਮਹਾਮਾਰੀ ਦੀ ਲਪੇਟ ‘ਚ ਆਉਣ ਤੋਂ ਬਾਅਦ ਦਮ ਤੋੜਨ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਕੇ 60 ‘ਤੇ ਪਹੁੰਚ ਗਈ ਹੈ। ਮੁੱਖ ਡਾਕਟਰ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਪ੍ਰਵੀਨ ਜੜੀਆ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਹਿਰ ‘ਚ ਤਿੰਨ Corona ਮਰੀਜ਼ ਇਨਫੈਕਟਡ ਪੁਰਸ਼ਾਂ ਦੀ ਪਿਛਲੇ 2 ਦਿਨਾਂ ‘ਚ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਦੌਰਾਨ ਮੌਤ ਹੋਈ। ਇਨਾਂ ਦੀ ਉਮਰ 55 ਤੋਂ 67 ਦਰਮਿਆਨ ਸੀ।

ਇਹ ਵੀ ਪੜ੍ਹੋ: Corona in India: ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਖ਼ਤਰਾ, ਮਿਰਤਕਾਂ ਦੀ ਗਿਣਤੀ 680 ਤੋਂ ਪਾਰ

ਉਨਾਂ ਨੇ ਦੱਸਿਆ ਕਿ ਤਿੰਨੋਂ ਮਰੀਜ਼ਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਸੰਬੰਧੀ ਰੋਗ ਅਤੇ ਹੋਰ ਪੁਰਾਣੀਆਂ ਬੀਮਾਰੀਆਂ ਸਨ। ਸੀ.ਐੱਮ.ਐੱਚ.ਓ. ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲੇ ‘ਚ COVID-19 ਦੇ 31 ਨਵੇਂ ਮਰੀਜ਼ ਮਿਲਣ ਤੋਂ ਬਾਅਦ ਇਨਾਂ ਦੀ ਗਿਣਤੀ 1,176 ਤੋਂ ਵਧ ਕੇ 1,207 ‘ਤੇ ਪਹੁੰਚ ਗਈ ਹੈ। ਇਨਾਂ ‘ਚੋਂ 123 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਸਵਸਥ ਹੋਣ ‘ਤੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ।

ਅੰਕੜਿਆਂ ਦੀ ਗਣਨਾ ਅਨੁਸਾਰ ਜ਼ਿਲੇ ‘ਚ COVID-19 ਮਰੀਜ਼ਾਂ ਦੀ ਮੌਤ ਦਰ ਸੋਮਵਾਰ ਸਵੇਰੇ ਤੱਕ 4.97 ਫੀਸਦੀ ਸੀ। ਜ਼ਿਲੇ ‘ਚ ਇਸ ਮਹਾਮਾਰੀ ਦੇ ਮਰੀਜ਼ਾਂ ਦੀ ਮੌਤ ਦਰ ਪਿਛਲੇ ਕਈ ਦਿਨਾਂ ਤੋਂ ਰਾਸ਼ਟਰੀ ਔਸਤ ਤੋਂ ਵਧ ਬਣੀ ਹੋਈ ਹੈ। ਇੰਦੌਰ ‘ਚ Coronavirus ਦਾ ਪਹਿਲਾ ਮਰੀਜ਼ ਮਿਲਣ ਦੇ ਬਾਅਦ ਤੋਂ ਪ੍ਰਸ਼ਾਸਨ ਨੇ 25 ਮਾਰਚ ਤੋਂ ਸ਼ਹਿਰੀ ਸਰਹੱਦ ‘ਚ ਕਰਫਿਊ ਲੱਗਾ ਰੱਖਿਆ ਹੈ, ਜਦੋਂ ਕਿ ਜ਼ਿਲੇ ਦੇ ਹੋਰ ਥਾਂਵਾਂ ‘ਤੇ ਸਖਤ ਲਾਕਡਾਊਨ ਲਾਗੂ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ