Corona in India: ਦਿਨੋਂ ਦਿਨ ਵੱਧ Corona ਦਾ ਕਹਿਰ, ਪੋਜ਼ੀਟਿਵ ਕੇਸਾਂ ਦੀ ਗਿਣਤੀ 27000 ਤੋਂ ਪਾਰ

corona-outbreak-number-of-positive-cases-exceeds-27000

Corona in India: Coronavirus ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ‘ਚ ਵੀ ਵੱਧਦਾ ਜਾ ਰਿਹਾ ਹੈ। ਦੇਸ਼ ‘ਚ ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਕੁੱਲ 27,892 ਕੇਸ ਆ ਚੁੱਕੇ ਹਨ। ਇਸ ਮਹਾਮਾਰੀ ਨਾਲ 872 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1,396 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 48 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਮੁਤਾਬਕ 6,185 ਲੋਕ ਇਸ Coronavirus ਤੋਂ ਠੀਕ ਵੀ ਹੋਏ ਹਨ ਅਤੇ ਅਜੇ ਵੀ 20,835 ਕੇਸ ਸਰਗਰਮ ਹਨ।

ਇਹ ਵੀ ਪੜ੍ਹੋ: Corona in India: ਦੇਸ਼ ਵਿੱਚ ਦਿਨੋਂ ਦਿਨ ਵੱਧ ਰਿਹੈ Corona ਦਾ ਖ਼ਤਰਾ, ਮਿਰਤਕਾਂ ਦੀ ਗਿਣਤੀ 680 ਤੋਂ ਪਾਰ

ਦੱਸ ਦੇਈਏ ਕਿ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਇਹ ਜਾਨਲੇਵਾ ਵਾਇਰਸ ਫੈਲ ਚੁੱਕਾ ਹੈ। Coronavirus ਤੋਂ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਹੈ। ਇੱਥੇ ਹੁਣ ਤਕ 8,068 ਕੇਸ ਸਾਹਮਣੇ ਆ ਚੁੱਕੇ ਹਨ, ਜਿਸ ‘ਚੋਂ 342 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਨੂੰ ਪਿੱਛੇ ਛੱਡਦੇ ਹੋਏ ਗੁਜਰਾਤ ਦੂਜੇ ਨੰਬਰ ‘ਤੇ ਆ ਗਿਆ ਹੈ। ਇੱਥੇ ਹੁਣ ਤੱਕ 3,301 ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ 151 ਲੋਕਾਂ ਦੀ ਮੌਤ ਹੋ ਚੁੱਕੀ ਹੈ।

corona-outbreak-number-of-positive-cases-exceeds-27000

ਤੀਜੇ ਨੰਬਰ ‘ਤੇ ਦਿੱਲੀ ਹੈ, ਇੱਥੇ ਹੁਣ ਤੱਕ 2,918 ਕੇਸ ਆਏ ਹਨ, ਜਿਸ ‘ਚੋਂ 54 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਰਾਜਸਥਾਨ ਅਤੇ ਫਿਰ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਿੱਥੇ Corona ਕੇਸਾਂ ਦੀ ਗਿਣਤੀ 2000 ਦੇ ਕਰੀਬ ਹੈ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ 523, ਹਿਮਾਚਲ ‘ਚ 40 ਕੇਸ ਸਾਹਮਣੇ ਆ ਚੁੱਕੇ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ