Patiala Smuggling News: CIA ਸਟਾਫ ਨੇ 1 ਸਨੈਚਰ ਅਤੇ ਤਸਕਰ ਨੂੰ ਫੜ੍ਹਿਆ ਰੰਗੇ ਹੱਥੀਂ

cia-arrest-1-snatcher-and-smugglerin-patiala

Patiala Smuggling News: CIA ਸਟਾਫ ਪੁਲਿਸ ਨੇ 1 ਸਨੈਚਰ ਅਤੇ 1 ਸ਼ਰਾਬ ਸਮੱਗਲਰ ਨੂੰ ਗ੍ਰਿਫਤਾਰ ਕੀਤਾ, ਜਦੋਂਕਿ ਇੱਕ ਤਸਕਰ ਫਰਾਰ ਹੋਣ ਵਿੱਚ ਕਾਮਯਾਬ ਰਿਹਾ। CIA ਸਟਾਫ ਦੇ ਐੱਸ.ਐੱਚ.ਓ. ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਬਾਈਲ ਦੀ ਦੁਕਾਨ ਚਲਾ ਰਹੇ ਇਕ ਨੌਜਵਾਨ ਨੂੰ ਕਾਬੂ ਕੀਤਾ ਸੀ ਜੋ ਸਨੈਚਰ ਤੋਂ ਮੋਬਾਈਲ ਫੋਨ ਖਰੀਦਦਾ ਸੀ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਗਾਂਧੀ ਨਗਰ ਦਾ ਰਹਿਣ ਵਾਲਾ ਅਮਰੀਸ਼ ਉਰਫ ਸੰਨੀ ਉਸ ਨੂੰ ਚੋਰੀ ਕੀਤੇ ਮੋਬਾਈਲ ਵੇਚਦਾ ਹੈ।

ਇਹ ਵੀ ਪੜ੍ਹੋ: Aam Aadmi Party: ਕੇਜਰੀਵਾਲ ਦੇ ਟਵੀਟ ਨੇ ਮਚਾਇਆ ਤਹਿਲਕਾ, ਸਿੱਧੂ ਨੂੰ ਐਲਾਨਿਆ ਪੰਜਾਬ ਦਾ ਮੁੱਖ ਮੰਤਰੀ

ਇਸ ਤੋਂ ਬਾਅਦ ਪੁਲਿਸ ਨੇ ਸੰਨੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 2 ਮੋਬਾਈਲ ਫੋਨ ਅਤੇ 1 ਮੋਟਰਸਾਈਕਲ ਬਰਾਮਦ ਕੀਤਾ। ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਨਸ਼ਾ ਪੂਰਾ ਕਰਨ ਲਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੂਜੇ ਮਾਮਲੇ ਵਿੱਚ ਪੁਲਿਸ ਨੇ ਸੋਨੂੰ ਉਰਫ ਜਾਗਰ ਪੁੱਤਰ ਦੌਲਤ ਰਾਮ ਨਿਵਾਸੀ ਰਾਮਨਗਰ ਵੱਲੋਂ ਵੇਚੀ ਜਾ ਰਹੀ ਨਾਜਾਇਜ਼ ਸ਼ਰਾਬ ਦੇ 4 ਕੇਸ ਬਰਾਮਦ ਕੀਤੇ, ਜਦੋਂਕਿ ਇੱਕ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਤੀਜੇ ਕੇਸ ਵਿੱਚ ਸ਼ਰਾਬ ਤਸਕਰ ਮੁਨੀਤ ਕੁਮਾਰ ਉਰਫ ਲੱਕੀ ਨਿਵਾਸੀ ਰਸਤਾ ਮੁਹੱਲਾ ਨੂੰ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ 6 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ।

Patiala ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ