sreesanth

ਸੁਪਰੀਮ ਕੋਰਟ ਵਲੋਂ ਕ੍ਰਿਕਟਰ ਸ੍ਰੀਸੰਤ ਨੂੰ ਵੱਡੀ ਰਾਹਤ, ਹਟਾਇਆ ਗਿਆ ਲਾਈਫਟਾਈਮ ਬੈਨ

ਸੁਪਰੀਮ ਕੋਰਟ ਨੇ ਟੀਮ ਇੰਡੀਆ ਦੇ ਸਾਬਕਾ ਗੇਂਦਬਾਜ਼ ਸ੍ਰੀਸੰਤ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਬੀਸੀਸੀਆਈ ਵੱਲੋਂ ਇਸ ਗੇਂਦਬਾਜ਼ ‘ਤੇ ਲਾਏ ਤਾਉਮਰ ਬੈਨ ਨੂੰ ਖ਼ਤਮ ਕਰ ਦਿੱਤਾ ਹੈ। ਜੱਜ ਅਸ਼ੋਕ ਭੂਸ਼ਣ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਕ੍ਰਿਕਟ ਬੋਰਡ ਨੂੰ ਸ੍ਰੀਸੰਤ ਦੀ ਸਜ਼ਾ ਮੁੜ ਵਿਚਾਰਨ ਲਈ ਕਿਹਾ ਹੈ। A bench of the […]

australia beat india in 5th odi and wins the series

ਸੀਰੀਜ਼ ਦੇ ਆਖ਼ਰੀ ਮੁਕਾਬਲੇ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾਇਆ, ਆਸਟ੍ਰੇਲੀਆ ਨੇ 3-2 ਨਾਲ ਸੀਰੀਜ਼ ਤੇ ਕੀਤਾ ਕਬਜ਼ਾ

ਆਪਣੀ ਹੀ ਧਰਤੀ ‘ਤੇ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਕਰਾਰੀ ਮਾਤ ਸਹਿਣੀ ਪਈ। ਪੰਜ ਇੱਕ ਦਿਨਾ ਮੈਚਾਂ ਦੀ ਲੜੀ ਦੇ ਆਖ਼ਰੀ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 35 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਲੜੀ ‘ਤੇ 3-2 ਨਾਲ ਕਬਜ਼ਾ ਵੀ ਕਰ ਲਿਆ, ਜੋ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਲਈ ਆਖ਼ਰੀ ਕੌਮਾਂਤਰੀ ਲੜੀ […]

Bishan Singh Bedi on Kohli and Dhoni

ਬਿਸ਼ਨ ਸਿੰਘ ਬੇਦੀ ਦਾ ਬਿਆਨ : ਧੋਨੀ ਟੀਮ ‘ਚ ਅੱਧੇ ਕਪਤਾਨ, ਧੋਨੀ ਬਿਨਾ ਅਧੂਰੇ ਲਗਦੇ ਆ ਕੋਹਲੀ

ਭਾਰਤ-ਆਸਟ੍ਰੇਲੀਆ ‘ਚ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਬੁੱਧਵਾਰ ਨੂੰ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ‘ਚ ਹੋਣਾ ਹੈ। ਦੋਵੇਂ ਟੀਮਾਂ ਸੀਰੀਜ਼ ‘ਚ 2-2 ਦੀ ਬਰਾਬਰੀ ‘ਤੇ ਹਨ। ਟੀਮ ਇੰਡੀਆ ਪਿਛਲੇ ਦੋਵੇਂ ਮੈਚ ਹਾਰ ਚੁੱਕੀ ਹੈ। ਸੀਰੀਜ਼ ਜਿੱਤਣ ਲਈ ਭਾਰਤ ਨੂੰ ਆਖਰੀ ਮੈਚ ਜਿੱਤਣਾ ਹੀ ਹੋਵੇਗਾ। ਐਤਵਾਰ ਨੂੰ ਮੁਹਾਲੀ ‘ਚ ਹੋਏ ਮੈਚ ‘ਚ ਭਾਰਤੀ ਟੀਮ ਦਾ […]

India vs Australia 4th odi in mohali

ਚੋਥੇ ਵਨਡੇ ਵਿੱਚ ਆਸਟ੍ਰੇਲੀਆ ਦੀ ਚਾਰ ਵਿਕਟਾਂ ਨਾਲ ਜਿੱਤ, 359 ਦੌੜਾਂ ਦੇ ਵਿਸ਼ਾਲ ਟੀਚੇ ਮਗਰੋਂ ਹਾਰੀ ਭਾਰਤੀ ਟੀਮ

359 ਦੌੜਾਂ ਦੇ ਵਿਸ਼ਾਲ ਟੀਚੇ ਦੇ ਬਾਵਜੂਦ ਭਾਰਤੀ ਟੀਮ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਤੀਜੇ ਮੈਚ ਨੂੰ ਜਿੱਤ ਵਿੱਚ ਤਬਦੀਲ ਕਰਨ ‘ਚ ਨਾਕਾਮਯਾਬ ਰਹੀ ਅਤੇ ਮਹਿਮਾਨ ਟੀਮ ਹੱਥੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਖਿਡਾਰੀਆਂ ਨੇ ਜ਼ਬਰਦਸਤ ਕ੍ਰਿਕੇਟ ਦਾ ਮੁਜ਼ਾਹਰਾ ਕਰਦਿਆਂ ਮੈਚ ਚਾਰ ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਸ਼ਿਖਰ ਧਵਨ ਦਾ ਸੈਂਕੜਾ […]

virat's century in 3rd odi against australia in ranchi

ਤੀਜੇ ਵਨਡੇ ‘ਚ ਆਸਟ੍ਰੇਲੀਆ ਨੇ 32 ਦੌੜਾਂ ਨਾਲ ਭਾਰਤ ਨੂੰ ਦਿੱਤੀ ਮਾਤ

ਆਸਟ੍ਰੇਲੀਆ ਨੇ ਰਾਂਚੀ ਦੇ ਝਾਰਖੰਡ ਸਟੇਟਸ ਕ੍ਰਿਕੇਟ ਐਸੋਸੀਏਸ਼ਨ ਕੌਮਾਂਤਰੀ ਸਟੇਡੀਅਮ ਵਿੱਚ ਅੱਜ ਖੇਡੇ ਗਏ ਤੀਜੇ ਵਨਡੇਅ ਵਿੱਚ ਭਾਰਤ ਨੂੰ 32 ਦੌੜਾਂ ਨਾਲ ਸ਼ਿਕਸਤ ਦੇ ਦਿੱਤੀ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-2 ਦਾ ਸਕੋਰ ਬਣਾ ਲਿਆ ਹੈ। ਭਾਰਤ 2-1 ਨਾਲ ਅੱਗੇ ਹੈ। ਸੀਰੀਜ਼ ਦਾ ਚੌਥਾ ਮੈਚ 10 ਮਾਰਚ ਨੂੰ ਮੁਹਾਲੀ […]

india vs australia 2nd odi

ਭਾਰਤ ਨੇ ਆਸਟ੍ਰੇਲੀਆ ਨੂੰ 8 ਦੌੜਾਂ ਨਾਲ ਦਿੱਤੀ ਮਾਤ , ਸੀਰੀਜ਼ ‘ਚ 2-0 ਤੋਂ ਅੱਗੇ

ਨਾਗਪੁਰ ਵਿੱਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਜਿੱਤ ਦਰਜ ਕਰ ਲਈ ਹੈ। ਇਸ ਦੇ ਨਾਲ ਭਾਰਤ ਨੇ 5 ਮੈਚਾਂ ਦੀ ਲੜੀ ਵਿੱਚ 2-0 ਨਾਲ ਬੜ੍ਹਤ ਬਣਾ ਲਈ। ਭਾਰਤ ਨੇ ਆਸਟ੍ਰੇਲੀਆ ਨੂੰ 251 ਦੌੜਾਂ ਦਾ ਟੀਚਾ ਦਿੱਤਾ ਸੀ। ਆਸਟ੍ਰੇਲੀਅਨ ਟੀਮ ਦੇ ਕਪਤਾਨ ਏਰਾਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ […]

India vs Australia 2nd odi

ਨਾਗਪੁਰ ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਸੀਰੀਜ਼ ਦਾ ਦੂਜਾ ਵਨਡੇ , 1-0 ਤੋਂ ਸੀਰੀਜ਼ ਵਿੱਚ ਅੱਗੇ ਹੈ ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੀ ਕ੍ਰਿਕਟ ਟੀਮਾਂ ਇੱਕ ਵਾਰ ਫੇਰ ਮੰਗਲਵਾਰ ਨੂੰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਦੇਸ਼ਾਂ ‘ਚ ਅੱਜ ਯਾਨੀ 5 ਮਾਰਚ ਨੂੰ ਦੂਜਾ ਵਨਡੇ ਮੈਚ ਵਿਦਰਭ ਕ੍ਰਿਕਟ ਐਸੋਸੀਏਸ਼ਨ (ਵੀਸੀਏ) ਮੈਦਾਨ ‘ਤੇ ਹੋਣਾ ਹੈ। ਇਸ ਮੈਦਾਨ ਦੀ ਖਾਸੀਅੱਤ ਹੈ ਕਿ ਇੱਥੇ ਜਦੋਂ ਵੀ ਭਾਰਤੀ ਕ੍ਰਿਕਟ ਟੀਮ ਖੇਡੀ ਹੈ ਕਿਸੇ ਨਾ ਕਿਸੇ ਭਾਰਤੀ ਬੱਲੇਬਾਜ਼ ਨੇ […]

Indian Cricket Teams Jersey To Abhinandan

ਭਾਰਤੀ ਕ੍ਰਿਕਟ ਟੀਮ ਵਲੋਂ ਅਭਿਨੰਦਨ ਨੂੰ ਦਿੱਤੀ ਗਈ ਸਲਾਮੀ

ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ‘ਤੇ ਜਿੱਥੇ ਦੇਸ਼ ‘ਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਸਾਰਾ ਦੇਸ਼ ਉਨ੍ਹਾਂ ਦੀ ਵਾਪਸੀ ‘ਤੇ ਜਸ਼ਨ ਮਨਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਵੀ ਦੇਸ਼ ਦੇ ਹੀਰੋ ਅਭਿਨੰਦਨ ਨੂੰ ਸਲਾਮੀ ਦਿੱਤੀ ਹੈ। #WelcomeHomeAbhinandan You rule the skies and you rule our hearts. Your […]

Kabaddi Cup 2019 Pind Thakkarwal

ਕਬੱਡੀ ਕੱਪ 2019 ਪਿੰਡ ਠੱਕਰਵਾਲ ਲੁਧਿਆਣਾ

  ਲੁਧਿਆਣਾ ਦੇ ਠੱਕਰਵਾਲ ਪਿੰਡ ਚ ਕਬੱਡੀ ਕਪ ਦਾ ਖੇਡ ਮੇਲਾ ਕਰਾਇਆ ਗਿਆ। ਜਿਸ ਵਿਚ ਪੰਜਾਬ ਦੀਆ ਵੱਖ ਵੱਖ ਕਬੱਡੀ ਟੀਮਾਂ ਨੇ ਭਾਗ ਲਿਆ

kabaddi cup thakkarwal

ਲੁਧਿਆਣਾ : ਠੱਕਰਵਾਲ ਪਿੰਡ ਚ ਕਰਾਇਆ ਜਾ ਰਿਹਾ ਕਬੱਡੀ ਕੱਪ 23 ਤੋਂ 25 ਫਰਵਰੀ ਨੂੰ

ਲੁਧਿਆਣਾ ਸ਼ਹਿਰ ਦੇ ਠੱਕਰਵਾਲ ਪਿੰਡ ‘ਚ ਕਰਾਇਆ ਜਾ ਰਿਹਾ ਕਬੱਡੀ ਕੱਪ 23 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। 16 ਸਾਲਾਂ ਦੇ ਲਗਾਤਾਰ ਰਾਜਨਿਤਕ ਸੰਘਰਸ਼ ਤੋਂ ਬਾਅਦ ਬਣੇ ਮੌਜੂਦਾ ਸਪਰੰਚ ਅਮਰਜੀਤ ਸਿੰਘ ਮਿੱਠਾ ਜੋ ਕਿ 10 ਸਾਲ ਬਾਅਦ ਪਿੰਡ ਠੱਕਰਵਾਲ ਵਿਖੇ ਖੇਡ ਮੇਲਾ ਕਰਵਾਉਣ ਜਾ ਰਹੇ ਹਨ। ਇਹ ਖੇਡ ਮੇਲਾ 23 ਤੋਂ 25 ਫਰਵਰੀ ਤੱਕ ਠੱਕਰਵਾਲ […]

IPL 2019

23 ਮਾਰਚ ਤੋਂ ਹੋ ਰਹੀ IPL ਦੀ ਸ਼ੁਰੂਆਤ , ਪਹਲੇ ਦੋ ਹਫ਼ਤਿਆਂ ਦਾ ਸ਼ਡਿਊਲ ਜਾਰੀ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2019 ਦੇ ਪਹਿਲੇ ਦੋ ਹਫਤਿਆਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 23 ਮਾਰਚ ਨੂੰ ਚੇਨਈ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ਵਿੱਚ ਡਿਫੈਂਡਿੰਗ ਚੈਂਪੀਅਨ ਚੇਨਈ ਸੁਪਰਕਿੰਗਸ ਤੇ ਰੌਇਲ ਚੈਲੇਂਜਰਸ ਬੰਗਲੁਰੂ ਆਹਮੋ-ਸਾਹਮਣੇ ਹੋਣਗੇ। ਟੂਰਨਾਮੈਂਟ ਦੇ ਇਸ ਸੰਸਕਰਨ ਵਿੱਚ ਕੁੱਲ 8 ਟੀਮਾਂ ਹਿੱਸਾ ਲੈ […]

Hoshiarpur Ride And Run

ਪੰਜਾਬ ਵਿੱਚ ਪਹਿਲੀ ਵਾਰ ਹੋਵੇਗਾ ਸਾਈਕਲਿੰਗ ਦਾ ਮਹਾਂਕੁੰਭ , ਦੇਸ਼ ਭਰ ਦੇ ਸਾਈਕਲਿਸਟ ਲੈਣਗੇ ਹਿੱਸਾ

ਪੰਜਾਬ ਵਿੱਚ ਪਹਿਲੀ ਵਾਰ ਸਾਈਕਲਿੰਗ ਦਾ ਮਹਾਂਕੁੰਭ ਕਰਾਇਆ ਜਾ ਰਿਹਾ ਹੈ। ਇਸ ਵਿੱਚ ਦੇਸ਼ ਭਰ ਦੇ ਕਰੀਬ 150 ਕੌਮੀ ਤੇ ਕੌਮਾਂਤਰੀ ਸਾਈਕਲਿਸਟ ਹਿੱਸਾ ਲੈ ਰਹੇ ਹਨ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ 10 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਈਕਲ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ‘ਹੁਸ਼ਿਆਰਪੁਰ ਰਾਈਡ ਐਂਡ ਰਨ‘ ਈਵੈਂਟ ਕਰਾਇਆ ਜਾ […]