ਲੁਧਿਆਣਾ : ਠੱਕਰਵਾਲ ਪਿੰਡ ਚ ਕਰਾਇਆ ਜਾ ਰਿਹਾ ਕਬੱਡੀ ਕੱਪ 23 ਤੋਂ 25 ਫਰਵਰੀ ਨੂੰ

kabaddi cup thakkarwal

ਲੁਧਿਆਣਾ ਸ਼ਹਿਰ ਦੇ ਠੱਕਰਵਾਲ ਪਿੰਡ ‘ਚ ਕਰਾਇਆ ਜਾ ਰਿਹਾ ਕਬੱਡੀ ਕੱਪ 23 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। 16 ਸਾਲਾਂ ਦੇ ਲਗਾਤਾਰ ਰਾਜਨਿਤਕ ਸੰਘਰਸ਼ ਤੋਂ ਬਾਅਦ ਬਣੇ ਮੌਜੂਦਾ ਸਪਰੰਚ ਅਮਰਜੀਤ ਸਿੰਘ ਮਿੱਠਾ ਜੋ ਕਿ 10 ਸਾਲ ਬਾਅਦ ਪਿੰਡ ਠੱਕਰਵਾਲ ਵਿਖੇ ਖੇਡ ਮੇਲਾ ਕਰਵਾਉਣ ਜਾ ਰਹੇ ਹਨ। ਇਹ ਖੇਡ ਮੇਲਾ 23 ਤੋਂ 25 ਫਰਵਰੀ ਤੱਕ ਠੱਕਰਵਾਲ ਪਿੰਡ ਵਿੱਚ ਹੋਣ ਜਾ ਰਿਹਾ ਹੈ। ਮੌਜੂਦਾ ਬਣੇ ਸਰਪੰਚ ਅਮਰਜੀਤ ਸਿੰਘ ਮਿੱਠਾ ਨੇ ਦੱਸਿਆ ਹੈ ਕਿ ਇਸ ਖੇਡ ਮੇਲੇ ਵਿੱਚ ਕੱਬਡੀ ਕੱਪ ਤੋਂ ਇਲਾਵਾ ਹੋਰ ਖੇਡਾਂ ਦੇ ਮੁਕਾਬਲੇ ਵੀ ਹੋਣਗੇ ਜਿਨ੍ਹਾਂ ਵਿੱਚੋਂ ਟਰੈਕਟਰ ਤਵੀਆਂ , ਤਾਂਸ਼-ਸੀਪ ਅਤੇ ਕੁੱਤਿਆਂ ਦੀਆਂ ਦੌੜਾਂ ਵੀ ਸ਼ਾਮਲ ਹਨ। ਕਬੱਡੀ ਕਪ ਦੇ ਨਾਲ-ਨਾਲ ਹੋਰ ਖੇਡਾਂ ਵੀ ਖਿੱਚ ਦਾ ਕੇਂਦਰ ਹੋਣਗੀਆਂ ।

ਇਸ ਖੇਡ ਮੇਲੇ ਵਿੱਚ ਪ੍ਰਧਾਨ ਹਰਜੀਤ ਸਿੰਘ, ਚੇਅਰਮੈਨ ਮਨਜਿੰਦਰ ਸਿੰਘ ਮੱਨਾ, ਖਜਾਨਚੀ ਗੋਪੀ ਠੱਕਰਵਾਲ , ਪ੍ਰਧਾਨ ਮਨਦੀਪ ਗਰੇਵਾਲ (ਸ਼ਿਵਪੁਰੀ ਟਾਈਲ ਵਾਲੇ) ਤੇ ਸਾਬਕਾ ਕੇਸਰ ਸਰਪੰਚ , ਅਮਰਜੀਤ ਸਿੰਘ ਮਿੱਠਾ ਦਾ ਸਾਥ ਦੇ ਰਹੇ ਹਨ। ਇਸ ਤੋਂ ਇਲਾਵਾ ਇਸ ਖੇਡ ਮੇਲੇ ਵਿੱਚ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਤੇ ਤੇਜੀ ਗਰੇਵਾਲ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ। ਸਰਪੰਚ ਅਮਰਜੀਤ ਸਿੰਘ ਮਿੱਠਾ ਦਾ ਕਹਿਣਾ ਹੈ ਕਿ ਇਸ ਖੇਡ ਮੇਲੇ ਰਾਹੀਂ ਅਸੀਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾ ਪ੍ਰਤੀ ਜਾਗਰੂਕ ਕਰਨਾ ਹੈ , ਜਿਸ ਕਰਕੇ ਉਹ ਨਸ਼ੇ ਤੋਂ ਦੂਰ ਰਹਿਣ । ਸਾਰੇ ਖੇਡ ਪ੍ਰੇਮੀਆਂ ਨੂੰ ਇਸ ਖੇਡ ਮੇਲੇ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਹੈ।