23 ਮਾਰਚ ਤੋਂ ਹੋ ਰਹੀ IPL ਦੀ ਸ਼ੁਰੂਆਤ , ਪਹਲੇ ਦੋ ਹਫ਼ਤਿਆਂ ਦਾ ਸ਼ਡਿਊਲ ਜਾਰੀ

IPL 2019

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2019 ਦੇ ਪਹਿਲੇ ਦੋ ਹਫਤਿਆਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 23 ਮਾਰਚ ਨੂੰ ਚੇਨਈ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ਵਿੱਚ ਡਿਫੈਂਡਿੰਗ ਚੈਂਪੀਅਨ ਚੇਨਈ ਸੁਪਰਕਿੰਗਸ ਤੇ ਰੌਇਲ ਚੈਲੇਂਜਰਸ ਬੰਗਲੁਰੂ ਆਹਮੋ-ਸਾਹਮਣੇ ਹੋਣਗੇ।

ਟੂਰਨਾਮੈਂਟ ਦੇ ਇਸ ਸੰਸਕਰਨ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿੱਚ ਰੌਇਲ ਚੈਲੇਂਜਰਸ ਬੰਗਲੁਰੂ, ਚੇਨਈ ਸੁਪਰਕਿੰਗਸ, ਸਨਰਾਈਜ਼ਰਸ ਹੈਦਰਾਬਾਦ, ਦਿੱਲੀ ਕੈਪੀਟਲਜ਼, ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟਰਾਈਡਰਜ਼, ਰਾਜਸਥਾਨ ਰੌਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਸ਼ਾਮਲ ਹਨ।

ਪੰਜਾਬ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਪਹਿਲਾ ਮੁਕਾਬਲਾ 25 ਮਾਰਚ ਨੂੰ ਰਾਜਸਥਾਨ ਦੀ ਟੀਮ ਰਾਜਸਥਾਨ ਰੌਇਲਜ਼ ਨਾਲ ਜੈਪੁਰ ਵਿੱਚ ਹੋਏਗਾ। ਵੇਖੋ 2 ਹਫਤਿਆਂ ਦੇ ਸ਼ਡਿਊਲ ਦੀ ਸੂਚੀ-

ipl matches list

Source:AbpSanjha