ਮੁਕੇਰੀਆਂ ਤੋਂ ਕਾਂਗਰਸੀ ਉਮੀਦਵਾਰ 1360 ਵੋਟਾਂ ਨਾਲ ਅੱਗੇ

vote-count-start-in-mukerian

ਪੰਜਾਬ ਦੀਆਂ ਚਾਰ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਪੂਰੀ ਸੁਰੱਖਿਆ ਹੇਠ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਵਿਧਾਨ ਸਭਾ ਹਲਕੇ ਮੁਕੇਰੀਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਹਲਕਾ ਮੁਕੇਰੀਆਂ ਦੀ ਸਥਿਤੀ ਦੀ ਜਾਣਕਰੀ ਦਿੰਦਿਆਂ ਐੱਸ,ਡੀ.ਐੱਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਵੋਟਾਂ ਦੀ ਹੋ ਰਹੀ ਗਿਣਤੀ ਦੇ ਕਾਰਨ ਸਾਰੇ ਇਲਾਕੇ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਮਿਲੀ ਜਾਣਕਰੀ ਅਨੁਸਾਰ ਪੰਜਾਬ ਦੇ ਹਲਕਾ ਮੁਕੇਰੀਆਂ ਦੇ ਵਿੱਚ ਵੋਟਾਂ ਦੀ ਗਿਣਤੀ ਦੇ ਚਾਰ ਰਾਊਂਡ ਪੂਰੇ ਹੋ ਚੁੱਕੇ ਹਨ। ਚਾਰ ਰਾਊਂਡ ਪੂਰੇ ਹੋਣ ਤੋਂ ਬਾਅਦ ਜੋ ਵੀ ਨਤੀਜੇ ਸਾਹਮਣੇ ਆਏ ਹਨ ਉਹਨਾਂ ਦੇ ਵਿੱਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ 1194 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਵੋਟਾਂ ਦੀ ਗਿਣਤੀ ਦੌਰਾਨ ਸਾਹਮਣੇ ਆ ਰਹੇ ਚੋਣ ਰੁਝਾਨ ਇਸ ਤਰ੍ਹਾਂ ਹਨ-

ਪਹਿਲੇ ਗੇੜ ਦੀ ਗਿਣਤੀ-

ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ 12 ਵੋਟਾਂ ਨਾਲ ਅੱਗੇ

ਦੂਜੇ ਗੇੜ ਦੀ ਗਿਣਤੀ-

ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ

ਤੀਜੇ ਗੇੜ ਦੀ ਗਿਣਤੀ-

ਕਾਂਗਰਸੀ ਉਮੀਦਵਾਰ ਇੰਦੂ ਬਾਲਾ 823 ਵੋਟਾਂ ਨਾਲ ਅੱਗੇ

ਚੌਥੇ ਗੇੜ ਦੀ ਗਿਣਤੀ-

ਕਾਂਗਰਸੀ ਉਮੀਦਵਾਰ ਇੰਦੂ ਬਾਲਾ 1,194 ਵੋਟਾਂ ਨਾਲ ਅੱਗੇ

ਪੰਜਵੇਂ ਗੇੜ ਦੀ ਗਿਣਤੀ-

ਕਾਂਗਰਸੀ ਉਣੀਦਵਾਰ ਇੰਦੂ ਬਾਲਾ 1368 ਵੋਟਾਂ ਨਾਲ ਅੱਗੇ

ਜ਼ਰੂਰ ਪੜ੍ਹੋ: ਦਾਖਾ ਜ਼ਿਮਨੀ ਚੋਣਾਂ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਅੱਗੇ

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਮੁਕੇਰੀਆ ਵਿੱਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ, ਭਾਜਪਾ ਤੋਂ ਜੰਗੀ ਲਾਲ ਮਹਾਜਨ ਅਤੇ ਆਮ ਅਦਮੀ ਪਾਰਟੀ ਤੋਂ ਗੁਰਧਿਆਨ ਸਿੰਘ ਮੁਲਤਾਨੀ ਚੋਣ ਮੈਦਾਨ ‘ਚ ਹਨ।