ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

modi-govt-increase-msp-for-rabi-crops

ਦੇਸ਼ ਦੀ ਮੋਦੀ ਸਰਕਾਰ ਨੇ ਸਾਰੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇ ਦਿੱਤਾ ਹੈ। ਕੇਂਦਰ ਸਰਕਾਰ ਦੀ ਹੋਈ ਕੇਂਦਰੀ ਕੈਬਿਨਟ ਮੀਟਿੰਗ ਦੇ ਵਿੱਚ ਮੋਦੀ ਸਰਕਾਰ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ਵਿੱਚ ਵਾਧਾ ਤਾਂ ਕੀਤਾ ਹੈ ਅਤੇ ਮੋਦੀ ਸਰਕਾਰ ਨੇ ਕੀਤੇ ਵਾਧੇ ਸਣੇ ਹੋਰ ਵੀ ਕਈ ਫੈਸਲੇ ਲਏ ਗਏ। ਮੋਦੀ ਸਰਕਾਰ ਨੇ ਕਣਕ ਦੇ ਭਾਅ ਵਿੱਚ 85 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਹੈ।

ਜ਼ਰੂਰ ਪੜ੍ਹੋ: ਮੁਕੇਰੀਆਂ ਤੋਂ ਕਾਂਗਰਸੀ ਉਮੀਦਵਾਰ 1360 ਵੋਟਾਂ ਨਾਲ ਅੱਗੇ

ਕਣਕ ਦੇ ਭਾਅ ਵਿੱਚ ਵਾਧਾ ਕਰਨ ਦੇ ਨਾਲ ਹੁਣ ਕਣਕ ਦਾ ਮੁੱਲ 1840 ਤੋਂ ਵਧ ਕੇ 1925 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਕਣਕ ਤੋਂ ਇਲਾਵਾ ਮੋਦੀ ਸਰਕਾਰ ਨੇ ਜੌਂ ਦੇ ਭਾਅ ਵਿੱਚ ਵੀ 85 ਰੁਪਏ ਵਾਧਾ ਕੀਤਾ ਹੈ। ਜੌਂ ਦਾ ਭਾਅ ਹੁਣ 1440 ਤੋਂ ਵਧ ਕੇ 1525 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰੋਂ ਦੇ ਭਾਅ ਵਿੱਚ 225 ਰੁਪਏ ਵਾਧਾ ਕੀਤਾ ਹੈ। ਇਹ ਹੁਣ 4200 ਰੁਪਏ ਤੋਂ ਵਧ ਕੇ 4425 ਹੋ ਗਈ ਹੈ। ਛੋਲਿਆਂ ਦੇ ਭਾਅ ਵਿੱਚ 255 ਰੁਪਏ ਵਾਧਾ ਹੋਇਆ ਹੈ। ਇਹ ਹੁਣ 4620 ਰੁਪਏ ਤੋਂ ਵਧ ਕੇ 4875 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।