ਦਾਖਾ ਜ਼ਿਮਨੀ ਚੋਣਾਂ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਅੱਗੇ

dakha-election-vote-results

ਪੰਜਾਬ ਦੀਆਂ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਹੋਈਆਂ ਸਨ। ਜਿੰਨ੍ਹਾਂ ਵਿੱਚੋਂ ਸਭ ਤੋਂ ਸਰਗਰਮ ਸੀਟ ਦਾਖਾ ਹਲਕੇ ਦੀ ਰਹੀ ਹੈ। ਹਲਕਾ ਦਾਖੇ ਦੇ ਵਿੱਚ 21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੇ ਨਤੀਜੇ ਨਿਕਲਣੇ ਸ਼ੁਰੂ ਹੋ ਗਏ ਹਨ। ਜਿਵੇਂ ਜਿਵੇਂ ਵੋਟਾਂ ਦੀ ਗਿਣਤੀ ਹੋ ਰਹੀ ਹੈ ਦਾਖੇ ਦੇ ਲੋਕਾਂ ਦੀ ਬੇਸਬਰੀ ਵੀ ਵਧ ਰਹੀ ਹੈ ਕਿ ਹਲਕਾ ਦਾਖਾ ਦੇ ਵਿੱਚ ਕਿਸ ਦੀ ਪਾਰਟੀ ਬਣੇਗੀ। ਦੂਜੇ ਪਾਸੇ ਹਰ ਇੱਕ ਉਮੀਦਵਾਰ ਦੇ ਸਾਹ ਸੁੱਕੇ ਪਏ ਹਨ।

ਜ਼ਰੂਰ ਪੜ੍ਹੋ: ਕੈਨੇਡਾ ਚੋਣਾਂ ਦੇ ਵਿੱਚ ਇੰਝ ਰਿਹਾ ਭਾਰਤੀਆਂ ਦਾ ਪ੍ਰਦਰਸ਼ਨ

ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਹਲਕਾ ਮੁੱਲਾਂਪੁਰ ਦਾਖਾ ਦੇ ਵਿੱਚ ਇਸ ਵਾਰ 11 ਉਮੀਦਵਾਰ ਮੈਦਾਨ ਦੇ ਵਿੱਚ ਉੱਤਰੇ ਸਨ। ਪਰ ਇੱਥੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅਤੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਵਿਚਕਾਰ ਹੈ। ਵੋਟਾਂ ਦੀ ਗਿਣਤੀ ਦੌਰਾਨ ਸਾਹਮਣੇ ਆ ਰਹੇ ਚੋਣ ਰੁਝਾਨ ਇਸ ਤਰ੍ਹਾਂ ਹਨ-

ਪਹਿਲੇ ਗੇੜ ਦੀ ਗਿਣਤੀ

ਪਹਿਲੇ ਗੇੜ ਦੀ ਗਿਣਤੀ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ 560 ਵੋਟਾਂ ਦੇ ਨਾਲ ਅੱਗੇ ਲੀਡ ਕਰ ਰਹੇ ਹਨ।