ਅਮਰੀਕਾ ਵਿੱਚ ਭਾਰੀ ਤੂਫ਼ਾਨ ਦੀ ਦਸਤਕ, 4 ਲੋਕਾਂ ਦੀ ਮੌਤ

tornadoes-in-america

ਅਮਰੀਕਾ ਦੇ ਸ਼ਹਿਰ ਡਲਾਸ ਦੇ ਵਿੱਚ ਐਤਵਾਰ ਰਾਤ ਨੂੰ ਬਹੁਤ ਹੀ ਭਾਰੀ ਤੂਫ਼ਾਨ ਨੇ ਦਸਤਕ ਦਿੱਤੀ। ਜਿਸ ਦੇ ਨਾਲ ਬਹੁਤ ਹੀ ਜਿਆਦਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਤੂਫ਼ਾਨ ਦੇ ਆਉਣ ਨਾਲ ਲਗਭਗ 2 ਬਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ। ਟੈਕਸਾਸ ਦੀ ਇੰਸ਼ੋਰੈਂਸ ਕੌਂਸਲ ਦਾ ਕਹਿਣਾ ਹੈ ਕਿ ਇੰਨ੍ਹਾਂ ਭਾਰੀ ਨੁਕਸਾਨ ਅੱਗੇ ਕਦੇ ਵੀ ਨਹੀਂ ਹੋਇਆ। ਕਈ ਥਾਵਾਂ ‘ਤੇ ਦਰੱਖਤ ਡਿੱਗੇ ਹੋਏ ਹਨ , ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

tornadoes-in-america

ਜ਼ਰੂਰ ਪੜ੍ਹੋ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਰਚਿਆ ਇਤਿਹਾਸ

ਰਾਸ਼ਟਰੀ ਮੌਸਮ ਸੇਵਾ ਮੁਤਾਬਕ ਐਤਵਾਰ ਨੂੰ ਸੰਘਣੀ ਆਬਾਦੀ ਵਾਲੇ ਡਲਾਸ ‘ਚ ਬਹੁਤ ਤੇਜ਼ ਹਵਾਵਾਂ ਚੱਲੀਆਂ। ਟੈਕਸਾਸ ਦੀ ਇੰਸ਼ੋਰੈਂਸ ਕੌਂਸਲ ਨੇ ਕਿਹਾ ਕਿ ਇਹ ਨੁਕਸਾਨ 26 ਦਸੰਬਰ, 2015 ਨੂੰ ਆਏ ਹੋਏ ਤੂਫ਼ਾਨ ਦੇ ਨਾਲ ਹੋਏ ਨੁਕਸਾਨ ਤੋਂ ਵੀ ਵਧੇਰੇ ਹੈ, ਉਸ ਸਮੇਂ 10 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਸ਼ਹਿਰ ਡਲਾਸ ਦੇ ਵਿੱਚ ਇਸ ਤੂਫ਼ਾਨ ਦੇ ਆਉਣ ਨਾਲ ਹੁਣ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।