31 ਅਕਤੂਬਰ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ

start-direct-flights-from-amritsar-to-london-on-31-october

ਪੰਜਾਬ ਦੇ ਇਹ ਖ਼ਬਰ ਬਹੁਤ ਹੀ ਖੁਸ਼ਖਬਰੀ ਦੀ ਹੈ ਕਿ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਇਸ ਸਾਲ 31 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ ਏਅਰ ਇੰਡੀਆ ਏਅਰ ਲਾਇੰਸ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਏਅਰ ਲਾਇੰਸ ਦਾ ਕਹਿਣਾ ਹੈ ਕਿ ਇਹ ਉਡਾਣ ਮੁੰਬਈ ਤੋਂ ਅੰਮ੍ਰਿਤਸਰ ਹੋ ਕੇ ਹੀ ਲੰਡਨ ਪੁੱਜੇਗੀ।

ਜ਼ਰੂਰ ਪੜ੍ਹੋ: ਠੰਡ ਦੇ ਵਿੱਚ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਘਰੇਲੂ ਨੁਸ਼ਖੇ

ਏਅਰ ਇੰਡੀਆ ਦੇ ਜਰਨਲ ਮੈਨੇਜਰ ਆਰ.ਕੇ.ਨੇਗੀ ਨੇ ਜਾਣਕਰੀ ਦਿੰਦਿਆਂ ਕਿਹਾ ਕਿ ਇਹ ਉਡਾਣ ਸੰਖਿਆ ਨੰਬਰ 685/165 ਤੋਂ ਬਾਅਦ ਦੁਪਹਿਰ ਦੇ 1:30 ਵਜੇ ਅੰਮ੍ਰਿਤਸਰ ਪਹੁੰਚ ਕੇ ਲੰਡਨ ਦੇ ਲਈ ਕਰੀਬ 3:10 ਵਜੇ ਰਵਾਨਾ ਹੋਵੇਗੀ। ਇਹ ਲੰਡਨ ਵਸਦੇ ਪੰਜਾਬੀਆਂ ਦੇ ਲਈ ਬਹੁਤ ਹੀ ਖੁਸ਼ਖਬਰੀ ਦੀ ਖ਼ਬਰ ਹੈ।