ਠੰਡ ਦੇ ਵਿੱਚ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਘਰੇਲੂ ਨੁਸ਼ਖੇ

back-pain-problems

ਅੱਜ ਕੱਲ੍ਹ ਦੇ ਲੋਕਾਂ ਦੇ ਲਈ ਕਮਰ ਦਰਦ ਹੋਣਾ ਇੱਕ ਆਮ ਗੱਲ ਹੀ ਹੋ ਗਈ ਹੈ। ਪਰ ਕਈ ਵਾਰ ਕਮਰ ਦਾ ਦਰਦ ਇੰਨ੍ਹਾਂ ਜਿਆਦਾ ਹੋਣ ਲੱਗ ਜਾਂਦਾ ਹੈ ਕਿ ਆਦਮੀ ਇਸ ਦਰਦ ਨੂੰ ਸਹਿਣ ਨਹੀਂ ਕਰ ਸਕਦਾ। ਇਹ ਸਮੱਸਿਆ ਗਲਤ ਲਾਈਫ ਸਟਾਈਲ ਖਾਣ-ਪੀਣ ‘ਚ ਪੋਸ਼ਕ ਤੱਤਾਂ ਦੀ ਕਮੀ ਹੋਣ ਸ਼ੁਰੂ ਹੁੰਦੀ ਹੈ। ਜਿਸ ਦੇ ਨਾਲ ਸਾਡੇ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜਿਸ ਦੇ ਨਾਲ ਘੰਟਿਆ ਤੱਕ ਬੈਠੇ ਰਹਿਣ ਨਾਲ ਕਮਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ।

ਜਰੂਰ ਪੜ੍ਹੋ: ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਵੱਡਾ ਝਟਕਾ 26 ਕੌਂਸਲਰ ਦੇਣਗੇ ਆਪਣਾ ਅਸਤੀਫ਼ਾ

ਜੇਕਰ ਇਸ ਸਮੱਸਿਆ ਦਾ ਹੱਲ ਸਹੀ ਸਮੇਂ ਨਹੀਂ ਕੀਤਾ ਗਿਆ ਤਾਂ ਇਹ ਦਰਦ ਹੋਰ ਵਧਣ ਲੱਗਦਾ ਹੈ। ਪਰ ਇਸ ਸਮੱਸਿਆ ਨੂੰ ਕੁੱਝ ਘਰੇਲੂ ਨੁਸ਼ਖੇ ਅਪਣਾ ਕੇ ਠੀਕ ਕੀਤਾ ਜਾ ਸਕਦਾ ਹੈ:-

ਤੇਜ਼ ਪੱਤੇ ਦਾ ਕਾੜ੍ਹਾ:-

back-pain-problems

ਤੇਜ਼ ਪੱਤੇ ਦਾ ਕਾੜ੍ਹਾ ਪੀਣ ਦੇ ਨਾਲ ਠੰਡ ਦੇ ਵਿੱਚ ਹੋਣ ਵਾਲੇ ਕਮਰ ਦਰਦ ਨੂੰ ਕਾਫੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ। ਤੇਜ਼ ਪੱਤੇ ਦਾ ਕਾੜ੍ਹਾ ਬਣਾਉਣ ਦੇ ਲਈ 10 ਗ੍ਰਾਮ ਅਜਵਾਇਨ, 5 ਗ੍ਰਾਮ ਸੌਂਫ ਅਤੇ 10 ਗ੍ਰਾਮ ਤੇਜ ਪੱਤੇ ਨੂੰ ਇਕੱਠਾ ਕਰਕੇ ਪੀਸ ਲਓ ਅਤੇ ਫਿਰ ਉਸ ਨੂੰ ਇਕ ਲੀਟਰ ਪਾਣੀ ‘ਚ ਉਬਾਲ ਲਵੋਂ। ਠੰਡਾ ਹੋਣ ਤੋਂ ਬਾਅਦ ਉਸ ਨੂੰ ਪੀ ਲਵੋ ਅਤੇ ਇਸ ਦੇ ਪੀਣ ਦੇ ਨਾਲ ਕਮਰ ਦਰਦ ਇਕ ਘੰਟੇ ਦੇ ਅੰਦਰ-ਅੰਦਰ ਠੀਕ ਹੋ ਜਾਂਦਾ ਹੈ।

ਗਰਮ ਪਾਣੀ ਦਾ ਸੇਕ:-

back-pain-problems

ਠੰਡ ਦੇ ਵਿੱਚ ਹੋਣ ਵਾਲੇ ਕਮਰ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀ ਗਰਮ ਪਾਣੀ ਦਾ ਸੇਕ ਵੀ ਲੈ ਸਕਦੇ ਹੋ। ਇਸ ਨੂੰ ਤਿਆਰ ਕਰਨ ਦੇ ਲਈ ਪਾਣੀ ਦੇ ਵਿੱਚ ਲੂਣ ਮਿਲਾ ਕੇ ਉਸ ਨੂੰ ਗਰਮ ਕਰ ਲਵੋ। ਫਿਰ ਉਸ ‘ਚ ਤੋਲੀਆ ਪਾ ਕੇ ਨਿਚੋੜ ਲਵੋ ਅਤੇ ਕਮਰ ਨੂੰ ਸੇਕ ਦੇਵੋਂ। ਇਸ ਤਰਾਂ ਕਰਨ ਦੇ ਨਾਲ ਜਲਦ ਹੀ ਕਮਰ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਸਵੇਰ ਦੀ ਸੈਰ:-

back-pain-problems

ਸਵੇਰ ਦੀ ਸੈਰ ਸਭ ਦੇ ਲਈ ਜਰੂਰੀ ਹੈ। ਸਵੇਰ ਦੀ ਸੈਰ ਕਰਨ ਦੇ ਨਾਲ ਸਰੀਰ ਪੂਰੀ ਤਰਾਂ ਤੰਦਰੁਸਤ ਰਹਿੰਦਾ ਹੈ। ਕਮਰ ਦਰਦ ਤੋਂ ਜਲਦੀ ਰਾਹਤ ਪਾਉਣ ਦੇ ਲਈ ਰੋਜ਼ਾਨਾ ਸਵੇਰੇ 2 ਮੀਲ ਸੈਰ ਜ਼ਰੂਰ ਕਰੋ।