ਭਾਰਤ ਨੇ ਇੰਗਲੈਂਡ ਨੂੰ ਦਿੱਤਾ 368 ਰਨਾ ਦਾ ਟੀਚਾ

Pant and Shardul

 

 

368 ਦੌੜਾਂ ਦੇ ਟੀਚੇ ਦੀ ਪਿੱਛਾ ਕਰਦਿਆਂ ਦਿ ਓਵਲ ਵਿਖੇ ਚੌਥੇ ਟੈਸਟ ਦੇ ਚੌਥੇ ਦਿਨ ਦੇ ਅੰਤ ‘ਤੇ 77/0’ ਤੇ , ਇੰਗਲੈਂਡ ਨੂੰ ਅਜੇ ਵੀ ਟੈਸਟ ਮੈਚ ਜਿੱਤਣ ਲਈ 291 ਹੋਰ ਦੌੜਾਂ ਦੀ ਲੋੜ ਹੈ ।

ਇਸ ਤੋਂ ਪਹਿਲਾਂ, ਸ਼ਾਰਦੁਲ ਠਾਕੁਰ ਅਤੇ ਰਿਸ਼ਭ ਪੰਤ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ ਜਿਸ ਨਾਲ ਉਨ੍ਹਾਂ ਨੇ ਭਾਰਤ ਨੂੰ ਦੂਜੀ ਪਾਰੀ ਵਿੱਚ 466 ਦੌੜਾਂ ਤੱਕ ਪਹੁੰਚਾਇਆ।

ਭਾਰਤ ਨੇ ਦਿਨ ਦੀ ਸ਼ੁਰੂਆਤ ਖਰਾਬ ਰਹੀ ਕਿਉਂਕਿ ਉਨ੍ਹਾਂ ਨੇ ਸਵੇਰ ਦੇ ਸੈਸ਼ਨ ਵਿੱਚ ਵਿਰਾਟ ਕੋਹਲੀ, ਰਵਿੰਦਰ ਜਡੇਜਾ ਅਤੇ ਅਜਿੰਕਯ ਰਹਾਣੇ ਦੀਆਂ ਵਿਕਟਾਂ ਗੁਆ ਦਿੱਤੀਆਂ। ਰਵਿੰਦਰ ਜਡੇਜਾ ਅਤੇ ਅਜਿੰਕਯ ਰਹਾਣੇ ਕ੍ਰਿਸ ਵੋਕਸ ਦੀ ਗੇਂਦ ਤੇ ਆਉਟ ਹੋਏ ਰਵਿੰਦਰ ਜਡੇਜਾ ਨੇ 17 ਦੋੜਾਂ ਦਾ ਯੋਗਦਾਨ ਦਿੱਤਾ ਅਤੇ ਅਜਿੰਕਯ ਰਹਾਣੇ ਦੀ ਖਰਾਬ ਫਾਰਮ ਜਾਰੀ ਰਹੀ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ । ਇਸ ਤੋਂ ਬਾਅਦ ਵਿਰਾਟ ਕੋਹਲੀ 44 ਦੇ ਨਿੱਜੀ ਸਕੋਰ ਤੇ ਮੋਇਨ ਅਲੀ ਦੇ ਸ਼ਿਕਾਰ ਬਣੇ ।ਬਾਅਦ ਵਿਚ ਪੰਤ ਅਤੇ ਸ਼ਾਰਦੁਲ ਨੇ ਮਿਲ ਕੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਮੁਕਾਬਲੇ ਦੇ ਸਕੋਰ ‘ਤੇ ਪਹੁੰਚਾਇਆ। ਆਊਟ ਹੋਣ ਤੋਂ ਪਹਿਲਾਂ ਸ਼ਾਰਦਲ ਨੇ 72ਗੇਂਦਾਂ ਵਿਚ 60 ਅਤੇ ਪੰਤ ਨੇ 50 ਰਨਾ ਦੀ ਮਹੱਤਵਪੂਰਨ ਪਾਰੀ ਖੇਡੀ ।ਉਮੇਸ਼ ਯਾਦਵ ਅਤੇ ਬੁਮਰਾਹ ਨੇ ਕ੍ਰਮਵਾਰ 25 ਅਤੇ 24 ਰਨਾ ਦਾ ਹਿੱਸਾ ਪਾਇਆ ।

ਭਾਰਤ ਦੀ ਪੂਰੀ ਟੀਮ 466 ਰਨਾ ਤੇ ਆਊਟ ਹੋ ਗਈ ।

ਇਸ ਤੋਂ ਬਾਅਦ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਰੋਰੀ ਬਰਨਜ਼ ਅਤੇ ਹਸੀਬ ਹਮੀਦ ਨੇ ਇੰਗਲੈਂਡ ਨੂੰ ਠੋਸ ਸ਼ੁਰੂਆਤ ਦਿਵਾਈ ਓਹਨਾ ਨੇ ਚੋਥੇ ਦਿਨ ਦੇ ਖਤਮ ਹੋਣ ਤੱਕ 77 ਰਨ ਬਣਾ ਲਏ ਸਨ ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ