ਕ੍ਰਿਕਟ ਦੇ ਰੌਲੇ ‘ਚ ਦੱਬੀ ਗਈ ਦੇਸ਼ ਦੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ

hima das and dutee chand

1. 19 ਦਿਨਾਂ ਅੰਦਰ 5 ਗੋਲਡ ਮੈਡਲ ਜਿੱਤਣ ਵਾਲੀ 19 ਸਾਲ ਦੀ ਹਿਮਾ ਦਾਸ ਤੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਗੋਲਡ ਜਿੱਤ ਕੇ ਆਈ 23 ਸਾਲਾ ਦੁਤੀ ਚੰਦ ਦੀ ਸ਼ਿਕਾਇਤ ਹੈ ਕਿ ਕ੍ਰਿਕਟ ਵਰਲਡ ਕੱਪ ਦੇ ਰੌਲੇ ‘ਚ ਉਨ੍ਹਾਂ ਦੀਆਂ ਉਪਲੱਬਧੀਆਂ ਦੱਬੀਆਂ ਗਈਆਂ। ਹਿਮਾ ਤੇ ਦੁਤੀ ਆਪਣੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਬੇਹੱਦ ਘੱਟ ਤਵੱਜੋ ਮਿਲਣ ਕਰਕੇ ਦੁਖੀ ਹਨ।

dutee chand

2. ਦੁਤੀ ਨੇ ਕਿਹਾ ਕਿ 11 ਸੈਕਿੰਡ ਦੌੜਨ ਲਈ ਸਾਲਾਂ ਤੋਂ ਅੱਡੀਆਂ ਘਸੀਆਂ ਹਨ। ਧਾਵਕ ਰੋਜ਼ ਸਵੇਰੇ ਉੱਠ ਕੇ 8-8 ਘੰਟੇ ਪ੍ਰੈਕਟਿਸ ਕਰਦਾ ਹੈ। ਅਜਿਹੇ ਵਿੱਚ ਜੇ ਦੇਸ਼ ਉਸ ਦੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰ ਦੇਵੇ ਤਾਂ ਉਸ ਨੂੰ ਕਿਹੋ ਜਿਹਾ ਲੱਗੇਗਾ। ਉਸ ਨੇ ਕਿਹਾ ਕਿ ਸਾਨੂੰ ਵੀ ਕ੍ਰਿਕੇਟਰਾਂ ਵਰਗਾ ਪਿਆਰ ਦਿਓ।

hima das

3. ਹਿਮਾ ਨੇ ਕਿਹਾ ਕਿ ਮੀਡੀਆ ਦੇ ਦੇਣ ਹੈ ਕਿ ਕ੍ਰਿਕੇਟ ਨੂੰ ਪੂਰਾ ਸਨਮਾਨ ਮਿਲ ਸਕਿਆ ਹੈ। ਅਜਿਹੇ ਵਿੱਚ ਮੀਡੀਆ ਦੀ ਵੀ ਤਾਂ ਇਹ ਜ਼ਿੰਮੇਵਾਰੀ ਹੈ ਕਿ ਅਜਿਹਾ ਹੀ ਸਨਮਾਨ ਹੋਰ ਖੇਡਾਂ ਨੂੰ ਵੀ ਮਿਲੇ।

dutee chand

4. ਦੁਤੀ ਮੁਤਾਬਕ 11.32 ਸੈਕਿੰਡ ਵਿੱਚ 100 ਮੀਟਰ ਰੇਸ ਜਿੱਤਣ ਵਰਗੀ ਇਤਿਹਾਸਕ ਸਫ਼ਲਤਾ ਕ੍ਰਿਕੇਟ ਵਰਲਡ ਕੱਪ ਦੇ ਰੌਲੇ ਵਿੱਚ ਦੱਬੀ ਗਈ। ਉਸ ਨੇ ਕਿਹਾ ਕਿ ਉਹ ਇਸ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਲੜਕੀ ਹੈ।

hima das

5. ਉਸ ਨੇ ਕਿਹਾ ਕਿ ਜ਼ਿਆਦਾ ਪੈਸਿਆਂ ਕਰਕੇ ਜ਼ਿਆਦਾਤਰ ਮੀਡੀਆ ਕ੍ਰਿਕੇਟ ਦੀਆਂ ਉਪਲੱਬਧੀਆਂ ਨੂੰ ਹੀ ਤਵੱਜੋ ਦਿੰਦੇ ਹਨ। ਕ੍ਰਿਕੇਟ ਤਾਂ 8-10 ਦੇਸ਼ ਹੀ ਖੇਡਦੇ ਹਨ ਪਰ ਐਥਲੈਟਿਕਸ ਵਿੱਚ 200 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ।

Source:AbpSanjha