ਪੁਲਿਸ ਮੁਲਾਜ਼ਮ ਏ.ਐੱਸ.ਆਈ. ਨੇ ਕੀਤੀ ਆਤਮ ਹੱਤਿਆ

ROHTAK-SUICIDE

ਦੁਨੀਆਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਮਾਮਲੇ ਦਾ ਖ਼ਾਲਸਾ ਹੁੰਦਾ ਰਹਿੰਦਾ ਹੈ। ਖ਼ਬਰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਹੈ, ਜਿੱਥੇ ਇੱਕ ਪੁਲਿਸ ਅਧਿਕਾਰੀ ਨੇ ਆਪਣੀ ਖ਼ੁਦਕੁਸ਼ੀ ਕਰ ਲਈ ਹੈ। ਮਿਰਤਕ ਦੀ ਪਛਾਣ ਪੁਲਿਸ ਕਰਮੀ ਯਸਵੀਰ ਵਜੋਂ ਹੋਈ ਹੈ। ਜੋ ਕਿ ਰੋਹਤਕ ਜ਼ਿਲ੍ਹਾ ਪੁਲਿਸ ਦੇ ਏ.ਐੱਸ.ਆਈ. ਤਇਨਾਤ ਸਨ।

ਇਸ ਘਟਨਾ ਰੋਹਤਕ ਜ਼ਿਲ੍ਹੇ ਦੇ ਵਿਕਾਸ ਨਗਰ ਦੀ ਹੈ ਜਿੱਥੇ ਪੁਲਿਸ ਮੁਲਾਜ਼ਮ ਏ.ਐੱਸ.ਆਈ. ਨੇ ਫਾਂਸੀ ਲਗਾ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਸਿਵਲ ਪੁਲਿਸ ਕਰ ਰਹੀ ਹੈ। ਪੁਲਿਸ ਨੂੰ ਹਾਲੇ ਤਕ ਕੋਈ ਵੀ ਸੁਰਾਗ ਨਹੀਂ ਮਿਲਿਆ ਕਿ ਯਸਵੀਰ ਨੇ ਖ਼ੁਦਕੁਸ਼ੀ ਕਿਉਂ ਕੀਤੀ ਅਤੇ ਨਾਹੀਂ ਯਸਵੀਰ ਕੋਲੋਂ ਕੋਈ ਸੁਸਾਈਡ ਨੋਟਿਸ ਬਰਾਮਦ ਹੋਇਆ।

ਇਹ ਵੀ ਪੜ੍ਹੋ: ਕ੍ਰਿਕਟ ਦੇ ਰੌਲੇ ‘ਚ ਦੱਬੀ ਗਈ ਦੇਸ਼ ਦੀ ਦੋ ਧੀਆਂ ਦੀ ਇਤਿਹਾਸਕ ਪ੍ਰਾਪਤੀ

ਯਸਵੀਰ ਦੇ ਪਰਿਵਾਰ ਨੂੰ ਹੈਰਾਨੀ ਹੈ ਕਿ ਉਹਨਾਂ ਇਹ ਕਦਮ ਕਿਉਂ ਪੁੱਟਿਆ। ਪੁਲਿਸ ਦੇ ਪੁੱਛਣ ਤੇ ਯਸਵੀਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਘਟਨਾ ਸੋਮਵਾਰ ਰਾਤ ਦੀ ਹੈ ਜਾਂ ਮੰਗਲਵਾਰ ਸਵੇਰ ਦੀ। ਪਰ ਸਿਵਲ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਮੰਗਲਵਾਰ ਸਵੇਰ ਦੀ ਹੈ। ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਯਸਵੀਰ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਪੀ.ਜੀ.ਆਈ. ਭੇਜ ਦਿੱਤਾ ਹੈ।