Sports News: ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਲੱਗਿਆ ਵੱਡਾ ਝਟਕਾ, BCCI ਨੇ 3 ਵੱਡੇ ਟੂਰਨਾਮੈਂਟਾਂ ਨੂੰ ਰੱਦ ਕਰਨ ਲਿਆ ਫੈਸਲਾ

bcci-decides-to-cancel-3-major-tournaments

Sports News: ਕੋਰੋਨਾ ਲਾਗ ਕਾਰਨ ਪੂਰੀ ਦੁਨੀਆਂ ਸੰਕਟ ਦੌਰ ‘ਚ ਨਿਕਲ ਰਹੀ ਹੈ। ਇਸ ਦੇ ਨਾਲ ਹੀ ਖਿਡਾਰੀਆਂ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। ਭਾਰਤੀ ਕ੍ਰਿਕਟ ਤਾਂ ਕੋਰੋਨਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਤਿੰਨ ਵੱਡੇ ਟੂਰਨਾਮੈਂਟ ਰੱਦ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ: BCCI IPL Meeting: ਯੂਏਈ ਵਿਚ ਹੋ ਸਕਦਾ ਹੈ 5-6 ਹਫਤੇ ਦਾ ਆਈਪੀਐਲ 2020 ਟੂਰਨਾਮੈਂਟ

ਇਕ ਰਿਪੋਰਟ ਮੁਤਾਬਕ ਬੀਸੀਸੀਆਈ ਨੇ ਦਲੀਪ ਟਰਾਫ਼ੀ, ਦੇਵਧਰ ਟਰਾਫ਼ੀ ਅਤੇ ਵਿਜੇ ਹਜ਼ਾਰੇ ਟਰਾਫ਼ੀ ਦਾ ਅਯੋਜਨ ਨਾ ਕਰਨ ਦਾ ਮਨ ਬਣਾ ਲਿਆ ਹੈ। ਪਰ ਬੀਸੀਸੀਆਈ ਨੇ ਰਾਣਜੀ ਟਰਾਫ਼ੀ ਨੂੰ ਸਹੀਂ ਸਮੇਂ ‘ਤੇ ਸ਼ੁਰੂ ਕਰਨ ਦੀ ਵੀ ਫ਼ੈਸਲਾ ਲਿਆ ਹੈ। ਰਣਜੀ ਟਰਾਫ਼ੀ ਦਾ ਆਯੋਜਨ ਜਨਵਰੀ 2021 ਨੂੰ ਹੋਵੇਗਾ। ਰਿਪੋਰਟ ਮੁਤਾਬਕ ਬੀਸੀਸੀਆਈ ਰਣਜੀ ਟਰਾਫ਼ੀ ਦੇ ਸ਼ੁਰੂਆਤੀ ਮੈਚਾਂ ਦਾ ਪੂਰਾ ਖਾਕਾ ਤਿਆਰ ਕਰਨਾ ਚਾਹੁੰਦਾ ਹੈ, ਜਿਥੇ ਟੀਮਾਂ ਨੂੰ ਕਲਸਟਰ ਜੋਨ ‘ਚ ਵੰਡਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਜੋਨ ਦੇ ਮੁਤਾਬਕ ਟੀਮਾਂ ਆਪਸ ‘ਚ ਭਿੜਨਗੀਆਂ।

ਹਰ ਜੋਨ ਦਾ ਜੇਤੂ ਅਗਲੇ ਦੌਰ ‘ਚ ਪਹੁੰਚੇਗਾ ਜੋ ਕਿ ਨਾਟਆਊਟ ਹੋਵੇਗਾ। ਬੀਸੀਸੀਆਈ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਈ.ਪੀ.ਐੱਲ. ਤੋਂ ਬਾਅਦ ਰਣਜੀ ਟਰਾਫ਼ੀ ਤੋਂ ਹੀ ਭਾਰਤੀ ਖਿਡਾਰੀ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੇ ਹਨ। ਇਸ ਲਈ ਉਨ੍ਹਾਂ ਦੀ ਆਰਥਿਕ ਸਥਿਤੀ ਸਹੀ ਰੱਖਣ ਲਈ ਇਸ ਟੂਰਨਾਮੈਂਟ ਦਾ ਆਯੋਜਨ ਜ਼ਰੂਰੀ ਹੈ।

Sports News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ