Punjab Police Wrongdoing News: ਤਰਨਤਾਰਨ ਵਿਖੇ ਪੁਲਿਸ ਮੁਲਾਜ਼ਮ ਵਲੋਂ ਔਰਤ ਨਾਲ ਗ਼ਲਤ ਹਰਕਤ ਕਰਨ ਤੇ ਨੌਕਰੀ ਤੋਂ ਕੀਤਾ ਬਰਖ਼ਾਸਤ

tarn-taran-punjab-police-munshi-wrongdoing-with-woman
Punjab Police Wrongdoing News: ਜ਼ਿਲ੍ਹੇ ਦੇ ਥਾਣਾ ਸਿਟੀ ਪੱਟੀ ਵਿਖੇ ਤਾਇਨਾਤ ਮੁਨਸ਼ੀ ਵਲੋਂ ਇਕ ਜਨਾਨੀ ਨੂੰ ਫੋਨ ‘ਤੇ ਅਸ਼ਲੀਲ ਗੱਲਾਂ ਕਰਨ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਆਡੀਓ ਤੇ ਸਕਰੀਨ ਸ਼ਾਟ ਜਿਸ ‘ਚ ਜਨਾਨੀ ਨੂੰ ਜ਼ਬਰੀ ਨਾਜਾਇਜ਼ ਸਬੰਧ ਬਣਾਉਣ ਲਈ ਧਮਕਾਇਆ ਜਾ ਰਿਹਾ ਸੀ, ਨੂੰ ਐੱਸ.ਐੱਸ.ਪੀ. ਵਲੋਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕਾਰਵਾਈ ਤੋਂ ਬਾਅਦ ਪੀੜਤ ਜਨਾਨੀ ਨੇ ਸੰਤੁਸ਼ਟੀ ਜਤਾਉਂਦੇ ਹੋਏ ਐੱਸ.ਐੱਸ.ਪੀ. ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: Jalandhar Death News: ਜਲੰਧਰ ਦੇ ਵਿੱਚ ਸਥਿਤ ਬੰਗਾਲੀ ਕਲੀਨਿਕ ਵਿੱਚ ਗਈ ਔਰਤ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ

ਇਸ ‘ਤੇ ਕਾਰਵਾਈ ਕਰਦੇ ਹੋਏ ਪੁਲਸ ਐੱਸ.ਐੱਸ.ਪੀ ਦੇ ਹੁਕਮਾਂ ‘ਤੇ ਪਰਚਾ ਦਰਜ ਕਰ ਲਿਆ ਗਿਆ। ਪ੍ਰੰਤੂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਮੁਨਸ਼ੀ ਦੀ ਅਸ਼ਲੀਲ ਹਰਕਤਾਂ ਸਬੰਧੀ ਵੀਡੀਓ ‘ਤੇ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਵਲੋਂ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ‘ਚ ਐੱਸ.ਪੀ (ਐੱਚ) ਗੁਰਨਾਮ ਸਿੰਘ ਸਮੇਤ ਸਬ ਇੰਸਪੈਕਟਰ ਲਖਵਿੰਦਰ ਕੌਰ ਸ਼ਾਮਲ ਸਨ ਵਲੋਂ ਕੀਤੀ ਗਈ ਜਾਂਚ ਅਤੇ ਕ੍ਰਿਸ਼ਨ ਕੁਮਾਰ ਦੇ ਪਿਛਲੇ ਰਿਕਾਰਡ ਨੂੰ ਵੇਖਦੇ ਹੋਏ ਸਾਰੀ ਰਿਪੋਰਟ ਤਿਆਰ ਕਰ ਐੱਸ.ਐੱਸ.ਪੀ. ਨੂੰ ਸੌਂਪ ਦਿੱਤੀ ਗਈ।

ਜਿਸ ‘ਤੇ ਫੈਸਲਾ ਲੈਂਦੇ ਹੋਏ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਕ੍ਰਿਸ਼ਨ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਡਿਊਟੀ ਤੋਂ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ‘ਚ ਦੇਰੀ ਨਹੀਂ ਕੀਤੀ ਜਾਵੇਗੀ। ਉੱਧਰ ਪੀੜਤ ਜਨਾਨੀ ਨਵਦੀਪ ਕੌਰ ਨੇ ਇਸ ਕਾਰਵਾਈ ਤੋਂ ਸੰਤੁਸ਼ਟੀ ਜਤਾਉਂਦੇ ਹੋਏ ਐੱਸ.ਐੱਸ.ਪੀ. ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: Amritsar News: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਜੱਥੇਦਾਰ ਨੇ ਦਿੱਤਾ ਵੱਡਾ ਬਿਆਨ

ਜਾਣਕਾਰੀ ਅਨੁਸਾਰ ਨਵਦੀਪ ਕੌਰ ਪਤਨੀ ਨਿਸ਼ਾਨ ਸਿੰਘ ਨਿਵਾਸੀ ਪੱਟੀ ਨੇ ਥਾਣਾ ਸਿਟੀ ਪੱਟੀ ਵਿਖੇ ਦਰਖ਼ਾਸਤ ਦਿੱਤੀ ਸੀ ਕਿ ਥਾਣੇ ਅੰਦਰ ਤਾਇਨਾਤ ਹੈੱਡ ਕਾਂਸਟੇਬਲ ਮੁਨਸ਼ੀ ਕ੍ਰਿਸ਼ਨ ਕੁਮਾਰ ਉਸ ਨੂੰ ਮੋਬਾਇਲ ‘ਤੇ ਗਲਤ ਅਤੇ ਅਸ਼ਲੀਲ ਸੁਨੇਹਾ ਭੇਜ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਬਣਾ ਰਿਹਾ ਹੈ। ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਹੈ। ਪੀੜਤ ਜਨਾਨੀ ਨੇ ਇਸ ਸਬੰਧੀ ਇਨਸਾਫ਼ ਲਈ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਕਤ ਮੁਨਸ਼ੀ ਉਸ ਨੂੰ ਦੇਰ ਰਾਤ ਫੋਨ ਕਰਕੇ ਅਸ਼ਲੀਲ ਗੱਲਾਂ ਕਰਦਾ ਰਹਿੰਦਾ ਹੈ, ਜਿਸ ਤੋਂ ਇਨਕਾਰ ਕਰਨ ‘ਤੇ ਮੁਨਸ਼ੀ ਵਲੋਂ ਗਲਤ ਕੇਸ ‘ਚ ਨਾਜਾਇਜ਼ ਤੌਰ ‘ਤੇ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ