Maharashtra Death News: ਸੈਲਫੀ ਲੈਣ ਗਏ ਦੋ ਸਕੇ ਭਰਾਵਾਂ ਦੀ ਨਦੀ ‘ਚ ਡੁੱਬਣ ਨਾਲ ਮੌਤ

two-brothers-died-river-while-taking-selfie-in-maharashtra

Maharashtra Death News: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਸੈਲਫੀ ਲੈਣ ਦੌਰਾਨ ਨਦੀ ‘ਚ ਡੁੱਬਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋਵੇ ਭਰਾ ਮੱਛੀ ਫੜ੍ਹਨ ਗਏ ਸਨ। ਇਕ ਅਧਿਕਾਰੀ ਨੇ ਦੱਸਿਆ ਛਾਵਿੰਦਰਾ ਪਿੰਡ ‘ਚ ਇਹ ਘਟਨਾ ਸ਼ਨੀਵਾਰ ਉਸ ਸਮੇਂ ਹੋਈ ਜਦੋ 24 ਸਾਲਾਂ ਸ਼ਾਹਬਾਜ਼ ਅੰਸਾਰੀ ਅਤੇ 22 ਸਾਲਾਂ ਸ਼ਾ ਆਲਮ ਅੰਸਾਰੀ ਭਾਰੀ ਬਾਰਸ਼ ਵਿਚ ਆਪਣੀ ਮਾਂ ਨਾਲ ਮੱਛੀ ਫੜਨ ਗਏ ਸਨ।

ਇਹ ਵੀ ਪੜ੍ਹੋ: India vs China Army: 29-30 ਅਗਸਤ ਦੀ ਰਾਤ ਨੂੰ ਭਾਰਤੀ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਪੈਂਗੋਂਗ ਝੀਲ ਦੇ ਨੇੜ੍ਹਲੇ ਇਲਾਕੇ ਵਿੱਚ ਹੋਈ ਝੜਪ

ਜਾਣਕਾਰੀ ਮੁਤਾਬਿਕ ਪੈਰ ਫਿਸਲਣ ਕਾਰਨ ਇਕ ਭਰਾ ਨਦੀ ਵਿੱਚ ਜਾ ਡਿੱਗਾ। ਭਰੋਸੇ ਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋ ਦੋਨੇ ਭਰਾ ਸੈਲਫੀ ਲੈਣ ਚ ਰੁੱਝੇ ਸਨ। ਉਸ ਵੇਲੇ ਇੱਕ ਭਰਾ ਦਾ ਪੈਰ ਫਿਸਲ ਗਿਆ। ਤੇ ਉਹ ਨਦੀ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਦੂਜੇ ਭਰਾ ਨੇ ਉਸ ਨੂੰ ਬਚਾਉਣ ਲਈ ਨਦੀ ‘ਚ ਛਾਲ ਮਾਰ ਦਿੱਤੀ। ਪਰ ਦੋਵੇਂ ਡੁੱਬ ਗਏ। ਦੋਵੇਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨਦੀ ‘ਚੋਂ ਬਰਾਮਦ ਕਰ ਲਏ ਗਏ ਹਨ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ