Amritsar News: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਜੱਥੇਦਾਰ ਨੇ ਦਿੱਤਾ ਵੱਡਾ ਬਿਆਨ

amritsar-jathedar-giani-harpreet-singh-big-statement-shri-guru-granth-sahib

Amritsar News: ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸਥਿਤ ਪਬਲੀਕੇਸ਼ਨ ਵਿਭਾਗ ਵਿਚੋਂ 328 ਸਰੂਪਾਂ ਬਾਰੇ ਮਾਮਲੇ ਦੀ ਜਾਂਚ ਵਿਚ ਪਤਾ ਨਹੀਂ ਲੱਗ ਸਕਿਆ ਕਿ ਪਾਵਨ ਸਰੂਪ ਕਿੱਥੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਇਸੇ ਲਈ ਹੀ ਅਧਿਕਾਰੀਆਂ ਅਤੇ ਮੁਲਾਜ਼ਮਾਂ ‘ਤੇ ਮੁਕੱਦਮੇ ਦਰਜ ਕਰਵਾਉਣ ਲਈ ਕਿਹਾ ਗਿਆ ਹੈ, ਤਾਂ ਜੋ ਉਹ ਦੱਸਣ ਕਿ ਪਾਵਨ ਸਰੂਪ ਕਿੱਥੇ ਹਨ।

ਇਹ ਵੀ ਪੜ੍ਹੋ: Shri Akal Takhat Sahib News: ਗੁਰੂ ਗਰੰਥ ਸਾਹਿਬ ਦੇ ਦੋਸ਼ੀਆਂ ਖਿਲਾਫ FIR ਕਰਵਾ ਕੇ ਦੋਸ਼ੀਆਂ ਨੂੰ ਬਚਾ ਰਹੇ ਨੇ ਜਥੇਦਾਰ: ਮਨਦੀਪ ਮੰਨਾ

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੇਵਲ ਧਾਰਜਿਕ ਸਜ਼ਾ ਹੀ ਸੁਣਾਈ ਜਾ ਸਕਦੀ ਹੈ, ਜਿਸ ਲਈ ਜਾਂਚ ਅਨੁਸਾਰ ਦੋਸ਼ੀਆਂ ਲਈ ਵਿਭਾਗੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਕਿਹਾ ਗਿਆ ਸੀ। ਪਾਵਨ ਸਰੂਪਾਂ ਬਾਰੇ ਪਤਾ ਲਾਉਣ ਲਈ ਜਾਂਚ ਕਮੇਟੀ ਨੇ ਬਿਆਨਕਰਤਾ ਵੱਲੋਂ ਦੱਸੇ ਅਨੁਸਾਰ ਕੜੀ ਨਾਲ ਕੜੀ ਜੋੜੀ ਹੈ ਅਤੇ ਜਾਂ ਫੇਰ ਰਿਕਾਰਡ ਨੂੰ ਖੰਗਾਲਿਆ ਹੈ ਪਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਆਖਿਰਕਾਰ ਘੱਟ ਪਾਏ ਗਏ ਪਾਵਨ ਸਰੂਪ ਕਿੱਥੇ ਹਨ।

ਇਹ ਵੀ ਪੜ੍ਹੋ: Shri Akal Takhat Sahib News: ਜਥੇਦਾਰ ਹਰਪ੍ਰੀਤ ਸਿੰਘ ਨੇ ਸਾਰੀਆਂ ਸੰਗਤਾਂ ਨੂੰ ਢੱਡਰੀਆਂ ਵਾਲੇ ਦਾ ਕੋਈ ਸਮਾਗਮ ਕਰਾਉਣ ਤੋਂ ਕੀਤਾ ਮਨਾ

ਸਰੂਪਾਂ ਬਾਰੇ ਪਤਾ ਕਰਨ ਲਈ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਕ ਪਾਵਨ ਸਰੂਪ ਦੀ ਭੇਟਾ 2100 ਰੁਪਏ ਹੁੰਦੀ ਹੈ ਅਤੇ 328 ਸਰੂਪਾਂ ਦੀ ਭੇਟਾ ਲਗਭਗ 6-7 ਲੱਖ ਦੇ ਕਰੀਬ ਬਣਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੀ ਰਸੀਦ ਨਾ ਕੱਟੀ ਗਈ ਹੋਵੇ ਅਤੇ ਉਹ ਭੇਟਾ ਜ਼ੇਬ ਵਿਚ ਪਾ ਲਈ ਗਈ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਜ਼ੁਬਾਨੀ ਕਿਹਾ ਗਿਆ ਹੈ ਅਤੇ ਹੋ ਸਕਦਾ ਹੈ ਕਿ ਪੱਤਰ ਵੀ ਲਿਖੀਏ ਕਿ ਪਾਵਨ ਸਰੂਪ ਭੇਟਾ ਰਹਿਤ ਹੀ ਦਿੱਤੇ ਜਾਣ ਪਰ ਉਨ੍ਹਾਂ ਦੇ ਨਿਯਮ ਸਖ਼ਤ ਕਰ ਦਿੱਤੇ ਜਾਣ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ