Jalandhar Death News: ਜਲੰਧਰ ਦੇ ਵਿੱਚ ਸਥਿਤ ਬੰਗਾਲੀ ਕਲੀਨਿਕ ਵਿੱਚ ਗਈ ਔਰਤ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ

woman-death-bengali-doctor-clinic-in-jalandhar

Jalandhar Death News: ਗਦਾਈਪੁਰ ‘ਚ ਸਥਿਤ ਬੰਗਾਲੀ ਡਾਕਟਰ ਦੇ ਕਲੀਨਿਕ ‘ਚ ਇਲਾਜ ਕਰਵਾਉਣ ਆਈ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਔਰਤ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਲੀਨਿਕ ‘ਤੇ ਜ਼ੋਰਦਾਰ ਹੰਗਾਮਾ ਕੀਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਹੀ ਔਰਤ ਦੀ ਮੌਤ ਹੋਈ ਹੈ। ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਡਾ. ਦੀਪ ਹਲਦਾਰ ਪੁੱਤਰ ਨੋਲਿਨ ਹਲਦਾਰ ਨਿਵਾਸੀ ਪੱਛਮੀ ਬੰਗਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Jalandhar Kaputhala Road Accident: ਜਲੰਧਰ-ਕਪੂਰਥਲਾ ਰੋਡ ਤੇ ਸਥਿਤ ਗੁਰਦਆਰਾ ਸਾਹਿਬ ਦੇ ਬਾਹਰ ਹੋਇਆ ਭਿਆਨਕ ਸੜਕ ਹਾਦਸਾ, ਇਕ ਔਰਤ ਦੀ ਮੌਤ

ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ਾਂਤੀ ਦੇਵੀ (45) ਪਤਨੀ ਰਾਕੇਸ਼ ਵਰਮਾ ਨਿਵਾਸੀ ਰਾਜਾ ਗਾਰਡਨ ਦੇ ਰੂਪ ‘ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਰਾਕੇਸ਼ ਵਰਮਾ ਨੇ ਉਨ੍ਹਾਂ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਉਸ ਦੀ ਪਤਨੀ ਨੂੰ ਪੇਟ ‘ਚ ਦਰਦ ਸੀ, ਜਿਸ ਕਾਰਨ ਉਹ ਐਤਵਾਰ ਸਵੇਰੇ 11 ਵਜੇ ਗਦਾਈਪੁਰ ‘ਚ ਸਥਿਤ ਬੰਗਾਲੀ ਡਾਕਟਰ ਦੇ ਕਲੀਨਿਕ ‘ਤੇ ਆਇਆ। ਇਹ ਕਲੀਨਿਕ ਪਿਛਲੇ ਲਗਭਗ 30 ਸਾਲਾਂ ਤੋਂ ਚੱਲ ਰਿਹਾ ਸੀ।

ਇਹ ਵੀ ਪੜ੍ਹੋ: Jalandhar Road Accident: ਜਲੰਧਰ ਦੇ ਸੋਢਲ ਰੋਡ ਤੇ ਵਾਪਰਿਆ ਭਿਆਨਕ ਹਾਦਸਾ, ਹਾਦਸੇ ਦੌਰਾਨ 3 ਲੋਕ ਹੋਏ ਗੰਭੀਰ ਜ਼ਖਮੀ

ਰਾਕੇਸ਼ ਨੇ ਦੱਸਿਆ ਕਿ ਡਾਕਟਰ ਨੇ ਉਸ ਦੀ ਪਤਨੀ ਨੂੰ 2-3 ਬੋਤਲਾਂ ਗੁਲੂਕੋਜ਼ ਦੀਆਂ ਚੜ੍ਹਾ ਦਿੱਤੀਆਂ ਅਤੇ ਅਚਾਨਕ ਆ ਕੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ।ਉਸ ਨੇ ਦੋਸ਼ ਲਾਇਆ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਉਸ ਦੀ ਪਤਨੀ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਹਲਦਾਰ ਆਰ. ਐੱਮ. ਪੀ. ਡਾਕਟਰ ਹੈ। ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਡਾਕਟਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੀਆਂ ਡਿਗਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ