ਪੰਜਾਬ ਦੇ ਮਾਛੀਵਾੜਾ ‘ਚੋਂ ਨਿਕਲੇਗਾ ਪੈਟਰੋਲ, ਓਐਨਜੀਸੀ ਵੱਲੋਂ ਕੀਤੇ ਜਾ ਰਹੇ ਸਰਵੇ

petrol in Machhiwara

ਲੁਧਿਆਣਾ : ਮਾਛੀਵਾੜਾ ਦੇ ਨੇੜਲੇ ਕਈ ਪਿੰਡਾਂ ਦੀ ਜ਼ਮੀਨ ਹੇਠਾਂ ਪੈਟਰੋਲ ਹੋਣ ਦੀ ਖਬਰ ਹੈ। ਜਿਸ ਦੇ ਚਲਦੇ ਓਐਨਜੀਸੀ ਨੇ ਇੱਥੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪਿੰਡ ਰਤੀਪੁਰ, ਝਡੌਦੀ ਤੇ ਲੱਖੋਵਾਲ ਕੋਲ ਕਈ ਬੋਰ ਕੀਤੇ ਗਏ ਹਨ। ਇਸ ਦਾ ਠੇਕਾ ਇਥੇ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ।

ਓਐਨਜੀਸੀ ਦੇ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਸੈਟੇਲਾਈਟ ਤੋਂ ਪਤਾ ਲੱਗਿਆ ਹੈ ਕਿ ਪਾਣੀਪਤ ਤੋਂ ਗੁਰਦਾਰਸਪੁਰ ਤੱਕ ਕੁਝ ਹਿੱਸੇ ਨੇ ਜਿੱਥੇ ਜ਼ਮੀਨ ਹੇਠਾਂ ਪੈਟਰੋਲੀਅਮ ਪਦਾਰਥ ਤੇ ਗੈਸ ਹੋ ਸਕਦੀ ਹੈ। ਇਹਨਾਂ ਥਾਵਾਂ ਤੇ ਕੀਤੇ ਜਾ ਰਹੇ ਬੋਰਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਹ ਰਿਪੋਰਟਾ ਨੂੰ ਹੈਰਦਾਰਬਾਦ ਖੋਜ ਕੇਂਦਰ ‘ਚ ਭੇਜਿਆ ਜਾਵੇਗਾ। ਜਿਸ ਤੋਂ ਪਤਾ ਚੱਲੇਗਾ ਕਿ ਕਿਹੜੇ ਪਿੰਡ ਦੀ ਜ਼ਮੀਨ ਹੇਠ ਕਿੰਨੇ ਪੈਟ੍ਰੋ ਪਦਾਰਥ ਮੌਜੂਦ ਹਨ। ਇਹਨਾਂ ਰਿਪੋਰਟ ਦੇ ਆਉਣ ਮਗਰੋਂ 3-ਡੀ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਆਖਰੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਕਿੱਥੇ ਤੇਲ ਜਾਂ ਗੈਸ ਕੱਢੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਵਿੱਚ ਤੂਫ਼ਾਨ ਤੇ ਮੀਂਹ ਨੇ ਮਚਾਈ ਤਬਾਹੀ, ਪੂਰੇ ਸ਼ਹਿਰ ਦੇ ਵਿੱਚ ਹੋਇਆ ਭਾਰੀ ਨੁਕਸਾਨ

ਮਾਛੀਵਾੜਾ ਦੇ ਨੇੜਲੇ ਪਿੰਡਾਂ 80 ਫੁਟ ਬੋਰ ਕਰਨ ਮਗਰੋਂ ਕੰਪਨੀ ਉਨ੍ਹਾਂ ‘ਚ ਬਲਾਸਟ ਕਰ ਰਹੀ ਹੈ। ਜਦੋਂ ਵੀ ਬਲਾਸਟ ਕੀਤਾ ਜਾਂਦਾ ਹੈ ਤਾਂ ਜ਼ਮੀਨ ਦੀ ਕੰਬਣੀ ਦੇ ਨਾਲ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਪਹਿਲਾਂ ਤਾਂ ਪਿੰਡ ਦੇ ਲੋਕ ਇਸ ਨੂੰ ਭੂਚਾਲ ਸਮਝ ਰਹੇ ਸਨ। ਅਧਿਕਾਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਲਾਸਟ ਕਰਨ ਦੀ ਮਨਜ਼ੂਰੀ ਪ੍ਰਸਾਸ਼ਨ ਵੱਲੋਂ ਮਿਲੀ ਹੋਈ ਹੈ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ