ਲੁਧਿਆਣਾ: 200 ਸਾਲ ਪੁਰਾਣੇ ਇਸ ਖੂਹ ਵਿੱਚ ਝੂਟਿਆਂ ਨਾਲ ਹੁੰਦਾ ਹੈ ਹਰ ਬਿਮਾਰੀ ਦਾ ਅਨੋਖਾ ਇਲਾਜ

Ludhiana

ਲੁਧਿਆਣਾ: ਲੋਕਾਂ ਦਾ ਕਹਿਣਾ ਹੈ ਕਿ ਵਿੱਚ 200 ਸਾਲ ਪੁਰਾਣੇ ਖੂਹ ਵਿੱਚ ਝੂਟੇ ਲੈਣ ਨਾਲ ਹਰ ਇੱਕ ਬਿਮਾਰੀ ਦਾ ਇਲਾਜ ਸੰਭਵ ਹੈ। ਇਹ ਇਲਾਜ ਹਫਤੇ ਦੇ ਸਿਰਫ ਇੱਕੋ ਦਿਨ ਐਤਵਾਰ ਨੂੰ ਹੀ ਕੀਤਾ ਜਾਂਦਾ ਹੈ ਅਤੇ ਇਹ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਲੁਧਿਆਣਾ ਵਿੱਚ ਇਸ ਖੂਹ ਵਾਲੀ ਥਾਂ ਤੇ ਐਤਵਾਰ ਨੂੰ ਬਹੁਤ ਭੀੜ ਇਕੱਠੀ ਹੋ ਜਾਂਦੀ ਹੈ। ਦੂਰ -ਦੂਰ ਤੋਂ ਲੋਕ ਇੱਥੇ ਆਪਣੇ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣ ਆਉਂਦੇ ਹਨ।

Ludhiana

ਇਹ ਖੂਹ ਅੱਜ ਤੋਂ ਲਗਭਗ 200 ਸਾਲ ਪੁਰਾਣਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਖੂਹ ਤੇ 200 ਸਾਲ ਪਹਿਲਾ ਇੱਕ ਮਹਾਪੁਰਸ਼ ਆਏ ਸਨ। ਉਹਨਾਂ ਨੇ ਇਸ ਖੂਹ ਤੇ ਇਸ਼ਨਾਨ ਕੀਤਾ ਸੀ। ਇਸ਼ਨਾਨ ਕਰਨ ਮਗਰੋਂ ਉਹਨਾਂ ਨੇ ਵਰਦਾਨ ਦਿੱਤਾ ਸੀ ਜੋ ਇਸ ਖੂਹ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਰੋਗ ਦੂਰ ਹੋ ਜਾਣਗੇ।

Ludhiana

ਅੱਜ ਵੀ ਮਰੀਜ਼ ਨੂੰ ਇਸ ਖੂਹ ਵਿੱਚ ਲਮਕਾ ਕੇ 7 ਵਾਰ ਹਿਲਾਇਆ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਖੂਹ ਵਿੱਚ ਲਮਕਾਉਣ ਵਾਲਾ ਨੌਜਵਾਨ ਮਰੀਜ਼ ਨੂੰ ਖੂਹ ਵਿੱਚ ਲਮਕਾਉਣ ਤੋਂ ਬਾਅਦ ਆਪ ਖੂਹ ਵਿੱਚ ਨਹਾਉਣ ਜਾਂਦਾ ਹੈ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਸ ਤਰਾਂ ਕਰਨ ਨਾਲ ਕਈ ਲੋਕਾਂ ਨੂੰ ਆਰਾਮ ਮਿਲ ਚੁੱਕਿਆ ਹੈ।

ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਬੋਰਵੈੱਲ ਵਿੱਚ ਡਿੱਗ ਕੇ ਹੋਈ ਫਤਹਿਵੀਰ ਸਿੰਘ ਦੀ ਮੌਤ ਨੂੰ ਅਜੇ ਜਿਆਦਾ ਸਮਾਂ ਨਹੀਂ ਹੋਇਆ। ਇਸ ਤੋਂ ਬਾਅਦ ਵੀ ਲੋਕ ਇਸ ਖੂਹ ਵਿੱਚ ਆਪਣੇ ਬੱਚਿਆਂ ਨੂੰ ਲਮਕਾ ਕੇ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਅਜਿਹੇ ਖੂਹਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ