Corona in Sangrur: ਸੰਗਰੂਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਹੁਣ ਇਕ ਹੋਰ ਪੋਜ਼ੀਟਿਵ ਕੇਸ ਆਇਆ ਸਾਹਮਣੇ

 

one-more-corona-virus-positive-case-in-sangrur

Corona in Sangrur: ਦੇਸ਼ ਅੰਦਰ Corona ਦਾ ਪ੍ਰਕੋਪ ਦਿਨੋਂ-ਦਿਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਦਿਨੀਂ ਤਿੰਨ ਪਾਜ਼ੇਟਿਵ ਮਰੀਜ਼ ਠੀਕ ਹੋਣ ਤੇ ਜ਼ਿਲਾ ਸੰਗਰੂਰ ਗਰੀਨ ਜੋਨ ਐਲਾਨਿਆਂ ਜਾਣਾ ਬਾਕੀ ਸੀ ਪਰ ਬੀਤੀ ਪਰਸੋਂ ਤੋਂ ਹਰ ਰੋਜ਼ ਮਰੀਜ਼ਾਂ ‘ਚ ਵਾਧਾ ਹੋ ਰਿਹਾ ਹੈ।ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਭਜਨ ਕੌਰ ਵਾਸੀ ਬਾਗੜੀਆਂ ਜ਼ਿਲਾ ਸੰਗਰੂਰ ਜੋ ਕਿ ਲੁਧਿਆਣਾ ਜੇਲ ‘ਚ Corona ਪਾਜ਼ੇਟਿਵ ਪਾਈ ਗਈ ਹੈ।

ਤਿੰਨ ਦਿਨਾਂ ‘ਚ ਮਰੀਜ਼ਾਂ ਦੀ ਗਿਣਤੀ ਚਾਰ ਹੋ ਜਾਣ ਤੇ ਜ਼ਿਲੇ ਅੰਦਰ ਸਹਿਮ ਦਾ ਮਹੌਲ ਬਣਿਆ ਹੋਇਆ ਹੈ ਪਰ ਦੇਖਣਯੋਗ ਇਹ ਵੀ ਹੈ ਬੇਸ਼ੱਕ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਅੰਦਰ ਪੂਰੀ ਸਖਤੀ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਲੋਕ ਪੁਲਸ ਪ੍ਰਸ਼ਾਸਨ ਨੂੰ ਟਿੱਚ ਸਮਝਦਿਆਂ ਆਮ ਤੁਰੇ ਫਿਰਦਿਆਂ ਨੂੰ ਦੇਖਿਆ ਜਾ ਰਿਹਾ ਹੈ।

Health News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ