America News: ਅਮਰੀਕਾ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਨੇ ਮਚਾਈ ਤਬਾਹੀ, 4 ਬੱਚਿਆਂ ਦੀ ਹੋਈ ਮੌਤ

heavy-rains-and-storms-in-us-killing-4-children

America News: COVID-19 ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ ਇਕ ਹੋਰ ਆਫਤ ਨੇ ਦਸਤਕ ਦਿੱਤੀ ਹੈ। ਅਮਰੀਕਾ ਦੇ ਕਈ ਰਾਜਾਂ ਵਿਚ ਹਨੇਰੀ-ਤੂਫਾਨ ਅਤੇ ਤੇਜ਼ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਦੱਖਣੀਪੂਰਬੀ ਰਾਜ ਕੈਂਟਕੀ ਵਿਚ ਤੇਜ਼ ਮੀਂਹ ਦੇ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ। ਇਸ ਦੌਰਾਨ ਇਕ ਦਰਦਨਾਕ ਹਾਦਸਾ ਵਾਪਰਿਆ। ਹੜ੍ਹ ਵਿਚ ਰੁੜ੍ਹ ਜਾਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ ਜਦਕਿ 1 ਬੱਚਾ ਲਾਪਤਾ ਹੋ ਗਿਆ। ਘਟਨਾ ਬੁੱਧਵਾਰ ਸ਼ਾਮ 5 ਵਜੇ ਦੀ ਹੈ।

ਇਹ ਵੀ ਪੜ੍ਹੋ: Corona in America: Corona ਨਾਲ ਨਜਿੱਠਣ ਦੇ ਲਈ ਅਮਰੀਕਾ ਖ਼ਰਚੇਗਾ 2 ਖ਼ਰਬ ਡਾਲਰ

ਜਾਣਕਾਰੀ ਮੁਤਾਬਕ ਬੱਚੇ ਆਪਣੇ ਪਰਿਵਾਰ ਵਾਲਿਆਂ ਦਾ ਨਾਲ ਘੋੜਾਗੱਡੀ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਸੜਕ ‘ਤੇ ਪਾਣੀ ਦੇ ਤੇਜ਼ ਵਹਾਅ ਹੋਣ ਦੇ ਕਾਰਨ ਘੋੜਾਗੱਡੀ ਪਲਟ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਹੇਠਾਂ ਡਿੱਗ ਪਏ। ਕਾਫੀ ਤਲਾਸ਼ ਦੇ ਬਾਅਦ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। wkyt.com ਦੇ ਮੁਤਾਬਕ ਇਹ ਘਟਨਾ ਬਾਥ ਕਾਊਂਟੀ ਵਿਚ ਸਾਲਟ ਲਿਕ ਦੇ ਨੇੜੇ ਉਸ ਸਮੇਂ ਵਾਪਰੀ ਜਦੋਂ ਇਕ ਵਿਅਕਤੀ ਅਤੇ 5 ਬੱਚੇ ਘੋੜਾਗੱਡੀ ‘ਤੇ ਸਵਾਰ ਹੋ ਕੇ ਜਾ ਰਹੇ ਸਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ