Corona in America: Corona ਨਾਲ ਨਜਿੱਠਣ ਦੇ ਲਈ ਅਮਰੀਕਾ ਖ਼ਰਚੇਗਾ 2 ਖ਼ਰਬ ਡਾਲਰ

committee-government-spending-corona-usa

Corona in America: ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੈਜ਼ੈਂਟੇਟਿਵ (ਪ੍ਰਤੀਨਿਧੀ ਸਦਨ) ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵਲੋਂ ਖਰਚ ਕੀਤੇ ਜਾ ਰਹੇ 2 ਖਰਬ ਡਾਲਰ ਦੀ ਸਹੀ ਵਰਤੋਂ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: Donald Trump News: ਟਰੰਪ ਨੇ ਇਕ ਵਾਰ ਫਿਰ ਚੀਨ ਤੇ ਸਾਧਿਆ ਨਿਸ਼ਾਨਾ, ਚੀਨ ਦੀ ਗਲਤੀ ਕਰਕੇ ਹੀ ਫੈਲਿਆ ਹੈ Corona

ਪੇਲੋਸੀ ਨੇ ਕਿਹਾ, “ਅਸੀਂ ਕੋਰੋਨਾ ਵਾਇਰਸ ‘ਤੇ ਇਕ ਕਮੇਟੀ ਬਣਾਈ ਹੈ ਜੋ ਖਰਚਿਆਂ ‘ਤੇ ਨਜ਼ਰ ਰੱਖੇਗੀ ਤਾਂਕਿ ਇਸ ਦੌਰਾਨ ਭ੍ਰਿਸ਼ਟਾਚਾਰ ਤੋਂ ਬਚਿਆ ਜਾ ਸਕੇ।” ਕਮੇਟੀ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਵਿਗਿਆਨ ਅਤੇ ਸਿਹਤ ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਕੋਈ ਵੀ ਖਰਚਾ ਹੋਵੇ। ਕਾਂਗਰਸ ਦੇ ਜਿੰਮ ਕਲਾਈਬਰਨ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਛੇ ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ਵਿਚ ਰੀਪਬਲੀਕਨ ਪਾਰਟੀ ਦੇ ਮੈਂਬਰਾਂ ਨੂੰ ਵੀ ਇਸ ਸ਼ਾਮਲ ਕੀਤਾ ਜਾਵੇਗਾ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ