Jalandhar Suicide News: ਜਲੰਧਰ ਵਿੱਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

youth-commit-suicide-in-jalandhar

Jalandhar Suicide News: ਜਲੰਧਰ ਦੇ ਮਹਿੰਦਰੂ ਮੁਹੱਲੇ ‘ਚ ਮੋਮਬੱਤੀਆਂ ਦੇ ਵਪਾਰੀ ਦੇ ਬੇਟੇ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਲਿਲ ਮਹਿੰਦਰੂ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਭਗਤਵੀਰ ਸਿੰਘ ਨੇ ਦੱਸਿਆ ਕਿ ਸਲੀਲ ਦੇ ਪਿਤਾ ਨੇ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਦੇ ਪੁੱਤ ਦਾ 8 ਮਹੀਨੇ ਪਹਿਲਾਂ ਹੀ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ। ਜਨਵਰੀ ‘ਚ ਅਮਨਦੀਪ ਆਸਟਰੇਲੀਆਂ ਚਲੀ ਗਈ ਅਤੇ ਉਥੇ ਹੀ ਰਹਿ ਰਹੀ ਸੀ।

ਇਹ ਵੀ ਪੜ੍ਹੋ: Jalandhar News: ਪੰਜਾਬ ਵਿੱਚ ਟਿੱਡੀ ਦਲ ਦੇ ਨਾਲ ਨਿਜੱਠਣ ਦੇ ਲਈ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਦਿੱਤੀ ਹਰੀ ਝੰਡੀ

ਉਨ੍ਹਾਂ ਦੇ ਵਿਆਹ ਬਾਰੇ ਜਦੋਂ ਅਮਨਦੀਪ ਦੇ ਪਿਤਾ ਨੂੰ ਪਤਾ ਲੱਗਿਆ ਤਾਂ ਉਹ ਸਲੀਲ ਨੂੰ ਧਮਕੀਆਂ ਦੇਣ ਲੱਗ ਗਏ। ਉਸ ਨੇ ਅਮਨਦੀਪ ਦੇ ਫੋਨ ‘ਚੋਂ ਸਲੀਲ ਤੇ ਉਸ ਦੇ ਸਾਰੇ ਪਰਿਵਾਰ ਦੇ ਨੰਬਰ ਬਲਾਕ ਕਰਵਾ ਦਿੱਤੇ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਫ਼ਿਲਹਾਲ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ