Jalandhar News: ਪੰਜਾਬ ਵਿੱਚ ਟਿੱਡੀ ਦਲ ਦੇ ਨਾਲ ਨਿਜੱਠਣ ਦੇ ਲਈ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਦਿੱਤੀ ਹਰੀ ਝੰਡੀ

green-bell-helps-helicopters-to-deal-with-locusts-in-punjab

Jalandhar News: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ, ਗ੍ਰੇਟਰ ਨੌਇਡਾ ਦੀ ਹੈਲੀਪੈਡ ਸੁਵਿਧਾ ਤੋਂ ਬੈੱਲ ਹੈਲੀਕਾਪਟਰ ਅਤੇ ਸਪਰੇਅ ਸਮੱਗਰੀ ਨੂੰ ਹਰੀ ਝੰਡੀ ਦਿਖਾਈ। ਇਹ ਹੈਲੀਕੌਪਟਰ ਉੱਤਰਲਾਈ ਏਅਰ ਫੋਰਸ ਸਟੇਸ਼ਨ ਬਾੜਮੇਰ ਲਈ ਉਡਾਨ ਭਰੇਗਾ ਅਤੇ ਸ਼ੁਰੂ ਵਿੱਚ ਉੱਥੇ ਠਹਿਰੇਗਾ ਅਤੇ ਉੱਥੋਂ ਉਹ ਬਾੜਮੇਰ, ਜੈਸਲਮੇਰ, ਬੀਕਾਨੇਰ, ਜੋਧਪੁਰ ਅਤੇ ਨਾਗੌਰ ਦੇ ਮਾਰੂਥਲੀ ਇਲਾਕਿਆਂ ਵਿੱਚ ਟਿੱਡੀ ਦਲ ਉੱਤੇ ਕਾਬੂ ਪਾਉਣ ਲਈ ਤਾਇਨਾਤ ਰਹੇਗਾ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Coorna ਨੇ ਫੜ੍ਹੀ ਰਫਤਾਰ, 8 ਨਵੇਂ ਮਾਮਲੇ ਆਏ ਸਾਹਮਣੇ ਹੋਈ ਇਕ ਮਰੀਜ਼ ਦੀ ਮੌਤ

ਬੈੱਲ 206-ਬੀ3 ਹੈਲੀਕਾਪਟਰ ਵਿੱਚ ਇਕੋ ਪਾਇਲਟ ਹੀ ਕਾਰਵਾਈ ਕਰੇਗਾ। ਇਸ ਦੇ ਇੱਕ ਟ੍ਰਿਪ ਵਿੱਚ ਕੀਟਨਾਸ਼ਕ ਲਿਜਾਣ ਦੀ ਸਮਰੱਥਾ 250 ਲੀਟਰ ਹੋਵੇਗੀ ਅਤੇ ਉਹ 25 ਤੋਂ 50 ਹੈਕਟੇਅਰ ਇਲਾਕੇ ਨੂੰ ਇੱਕ ਉਡਾਨ ਵਿੱਚ ਕਵਰ ਕਰੇਗਾ। ਇੱਕ ਸ਼ਕਤੀਸ਼ਾਲੀ ਕਮੇਟੀ ਨੇ ਮਾਰੂਥਲੀ ਇਲਾਕਿਆਂ ਵਿੱਚ ਹਵਾਈ ਸਪਰੇਅ ਕਰਨ ਵਾਲੀ ਫਰਮ ਨੂੰ ਅੰਤਿਮ ਰੂਪ ਦਿੱਤਾ ਅਤੇ ਉਸ ਨੇ ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਹਾਸਲ ਕੀਤੀ।

ਟਿੱਡੀ ਦਲ ਉੱਤੇ ਕਾਬੂ ਪਾਉਣ ਦੇ ਅਪ੍ਰੇਸ਼ਨ ਵਿੱਚ ਹੈਲੀਕਾਪਟਰਾਂ ਦੀ ਤੈਨਾਤੀ ਹਵਾਈ ਕੰਟਰੋਲ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਨੂੰ ਦੇਖਦੇ ਹੋਏ ਕੀਤੀ ਗਈ। ਇਸ ਤੋਂ ਪਹਿਲਾਂ ਡਰੋਨ, ਹੈਲੀਕਾਪਟਰ ਅਤੇ ਹਵਾਈ ਜਹਾਜ਼ ਵੀ ਇਸ ਕੰਮ ਵਿੱਚ ਲਗਾਏ ਗਏ। ਕੈਬਨਿਟ ਸਕੱਤਰ ਨੇ 27 ਮਈ, 2020 ਨੂੰ ਟਿੱਡੀ ਦਲ ਉੱਤੇ ਕਾਬੂ ਪਾਉਣ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਹਿਦਾਇਤ ਕੀਤੀ ਕਿ ਖੇਤੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਅਤੇ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੀ ਤੈਨਾਤੀ ਰਾਹੀਂ ਹਵਾਈ ਸਪਰੇਅ ਕਰਵਾਉਣ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ ਲਗਾਤਾਰ ਵੱਧ ਰਿਹਾ Corona, ਕਈ ਇਲਾਕੇ ਕੀਤੇ ਸੀਲ

ਇਸ ਤੋਂ ਬਾਅਦ ਇੱਕ ਅੰਤਰ-ਮੰਤਰਾਲਾ ਸ਼ਕਤੀਸ਼ਾਲੀ ਕਮੇਟੀ ਐਡੀਸ਼ਨਲ ਸਕੱਤਰ, ਖੇਤੀ ਦੀ ਅਗਵਾਈ ਵਿੱਚ ਕਾਇਮ ਕੀਤੀ ਗਈ ਤਾਕਿ ਕੀਟਨਾਸ਼ਕਾਂ ਦੇ ਹਵਾਈ ਸਪਰੇਅ ਲਈ ਡਰੋਨਾਂ, ਹਵਾਈ ਜਹਾਜ਼ਾਂ ਅਤੇ ਹੈਲੀਕੌਪਟਰਾਂ ਦੀ ਵਰਤੋਂ ਕਰਨ ਲਈ ਵਸਤਾਂ ਅਤੇ ਸੇਵਾਵਾਂ ਹਾਸਲ ਕੀਤੀਆਂ ਜਾਣ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀ, ਪਵਨ ਹੰਸ, ਡੀ.ਜੀ.ਸੀ.ਏ., ਏਅਰ ਇੰਡੀਆ ਅਤੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਇਸ ਕਮੇਟੀ ਦੇ ਮੈਂਬਰ ਹਨ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ