Corona in India: ਭਾਰਤ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 34 ਘੰਟਿਆਂ ਵਿੱਚ 434 ਮੌਤਾਂ

434-people-died-in-india-due

Corona in India: ਕੋਰੋਨਾ ਵਾਇਰਸ ਮਹਾਮਾਰੀ ਭਾਰਤ ‘ਚ ਵੱਡੀ ਆਫ਼ਤ ਬਣੀ ਜਾ ਰਹੀ ਹੈ। ਦੇਸ਼ ‘ਚ ਮਰੀਜ਼ਾਂ ਦਾ ਅੰਕੜਾ 6 ਲੱਖ ਤੋਂ ਪਾਰ ਪੁੱਜ ਗਿਆ ਹੈ। ਵੀਰਵਾਰ ਯਾਨੀ ਕਿ ਅੱਜ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ‘ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 19,148 ਨਵੇਂ ਮਾਮਲੇ ਸਾਹਮਣੇ ਆਏ ਹਨ।ਇਕ ਦਿਨ ਵਿਚ 434 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮੌਤਾਂ ਦਾ ਅੰਕੜਾ 17,834 ‘ਤੇ ਪੁੱਜ ਗਿਆ ਹੈ।

434-people-died-in-india-due

ਕੋਰੋਨਾ ਵਾਇਰਸ ਦੇ ਦੇਸ਼ ਵਿਚ ਕੁੱਲ ਮਾਮਲੇ ਵੱਧ ਕੇ 6,04,641 ਹੋ ਗਏ ਹਨ। ਜੇਕਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 3,59,860 ਲੋਕ ਇਸ ਬੀਮਾਰੀ ਤੋਂ ਨਿਜ਼ਾਤ ਪਾ ਚੁੱਕੇ ਹਨ। ਇਸ ਤਰ੍ਹਾਂ ਦੇਸ਼ ਅੰਦਰ ਕੋਰੋਨਾ ਦੇ ਸਰਗਰਮ ਮਾਮਲੇ 2,26,947 ਹਨ। ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ 1 ਜੁਲਾਈ 2020 ਤੱਕ 90,56,173 ਲੋਕਾਂ ਦੇ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਕੱਲੇ 1 ਜੁਲਾਈ ਨੂੰ 2,29,588 ਲੋਕਾਂ ਦੇ ਨਮੂਨੇ ਜਾਂਚ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਭਾਰਤੀ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵਲੋਂ ਦਿੱਤੀ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ